ਰਾਹੁਲ ਗਾਂਧੀ ਹੱਥੋਂ ਪੁਲਸ ਨੇ ਖੋਹਿਆ ਮਾਈਕ

Global News

ਅਮੇਠੀ/ਰਾਏਬਰੇਲੀ - ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਸਲੋਨ ਦੇ ਸੁੱਚੀ ਪਿੰਡ 'ਚ ਪੁਲਸ ਨਾਲ ਮਾਈਕ ਨਾਲ ਮੀਟਿੰਗ ਕਰਨ ਤੋਂ ਰੋਕ ਦਿੱਤਾ ਅਤੇ ਮਾਈਕ ਖੋਹ ਲਿਆ। ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ ਮੀਟਿੰਗ ਮਾਈਕ ਨਾਲ ਕਰਨ ਦੀ ਇਜਾਜ਼ਤ ਨਹੀਂ ਲਈ ਗਈ ਸੀ। ਇਸ ਮਾਮਲੇ ਨੂੰ ਲੈ ਕੇ ਮੌਕੇ 'ਤੇ ਥੋੜ੍ਹੀ ਦੇਰ ਲਈ ਤਣਾਅ ਪੈਦਾ ਹੋ ਗਿਆ ਪਰ ਬਾਅਦ 'ਚ ਸਥਿਤੀ ਆਮ ਵਰਗੀ ਹੋ ਗਈ। ਇਸੇ ਦਰਮਿਆਨ ਬਿਨਾਂ ਮਾਈਕ ਦੇ ਹੀ ਕੀਤੀ ਗਈ ਮੀਟਿੰਗ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਬੋਲਣ ਤੋਂ ਰੋਕ ਰਹੀ ਹੈ। ਆਰ. ਐੱਸ. ਐੱਸ. ਦੀ ਵਿਚਾਧਾਰਾ ਵਿਰੁੱਧ ਬੋਲਣ ਵਾਲਿਆਂ ਨੂੰ ਦੇਸ਼-ਧ੍ਰੋਹੀ ਦੱਸਿਆ ਜਾ ਰਿਹਾ ਹੈ।