ਜਾਟ ਅੰਦੋਲਨ ਦੇ ਚਲਦਿਆਂ ਸਿੱਖਿਆ ਬੋਰਡ ਨੇ ਰੱਦ ਕੀਤੀ HTET ਦੀ ਪਰੀਖਿਆ

Global News

ਚੰਡੀਗੜ੍ਹ- ਹਰਿਆਣਾ 'ਚ ਜਾਟ ਅੰਦੋਲਨ ਦੀ ਅੱਗ ਭੱਖਦੀ ਜਾ ਰਹੀ ਹੈ, ਜਿਸ ਕਰਕੇ ਸਕੂਲਾਂ ਤੇ ਕਾਲਜਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੱਲ ਹੋਣ ਵਾਲੀ HTET 2016 ਦਾ ਇਤਤਿਹਾਨ ਵੀ ਰੱਦ ਕਰ ਦਿੱਤਾ ਗਿਆ ਹੈ।


ਦੱਸ ਦਈਏ ਕਿ ਕੱਲ HTET ਦਾ ਇਮਤਿਹਾਨ ਹੋਣਾ ਸੀ ਪਰ ਜਾਟ ਅੰਦੋਲਨ ਨੂੰ ਦੇਖਦਿਆਂ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਹਰਿਆਣਾ 'ਚ 8 ਸ਼ਹਿਰਾਂ 'ਚ ਫੌਜ ਤਾਇਨਾਤ ਕੀਤੀ ਗਈ ਹੈ। ਰੋਹਤਕ ਤੇ ਭਿਵਾਨੀ 'ਚ ਤਾਂ ਕਰਫਿਊ ਵੀ ਲਗਾਇਆ ਗਿਆ ਹੈ ਅਤੇ ਸ਼ਰਾਰਤੀ ਅਨਸਰਾਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ।