ਕਰੋ ਜਾਂ ਮਰੋ ਦਾ ਮੁਕਾਬਲਾ ਜਿੱਤ ਕੇ ਦਿੱਲੀ ਸੈਮੀਫਾਈਨਲ ''ਚ

Global News

ਨਵੀਂ ਦਿੱਲੀ—ਦਿੱਲੀ ਵੇਵਰਾਈਡਰਸ ਨੇ ਕਰੋ ਜਾਂ ਮਰੋ ਦੇ ਮੁਕਾਬਲੇ ਵਿਚ ਬੁੱਧਵਾਰ ਨੂੰ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਕਲਿੰਗਾ ਲਾਂਸਰਸ ਨੂੰ 6-0 ਨਾਲ ਹਰਾ ਕੇ ਕੋਲ ਇੰਡੀਆ ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਦੇ ਚੌਥੇ ਸੈਸ਼ਨ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। 
 

ਦਿੱਲੀ ਨੂੰ ਸੈਮੀਫਾਈਨਲ ਵਿਚ ਪਹੁੰਚਣ ਲਈ ਹਰ ਹਾਲ ਵਿਚ ਇਹ ਮੁਕਾਬਲਾ ਜਿੱਤਣਾ ਸੀ ਤੇ ਉਸ ਨੇ ਆਪਣੇ ਘਰੇਲੂ ਮੈਦਾਨ ਸ਼ਿਵਾਜੀ ਸਟੇਡੀਅਮ ਵਿਚ ਸੱਤ ਹਜ਼ਾਰ ਦਰਸ਼ਕਾਂ ਦੀ ਮੌਜੂਦਗੀ ਤੇ ਉਨ੍ਹਾਂ ਦੇ ਜ਼ੋਰਦਾਰ ਸਮਰਥਨ ਦੇ ਦਮ 'ਤੇ ਜਿੱਤ ਹਾਸਲ ਕਰ ਲਈ। ਦਿੱਲੀ ਦੀ ਜਿੱਤ ਵਿਚ ਮੈਨ ਆਫ ਦਿ ਮੈਚ ਡ੍ਰੈਗ ਫਲਿਕਰ ਰੁਪਿੰਦਰ ਪਾਲ ਸਿੰਘ ਨੇ 18ਵੇਂ ਤੇ 33ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕੀਤੇ ਜਦਕਿ ਕਪਤਾਨ ਸਾਈਮਨ ਚਾਈਲਡ ਨੇ 34ਵੇਂ ਤੇ ਪਰਵਿੰਦਰ ਸਿੰਘ ਨੇ 56ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤੇ। ਦੂਜੇ ਪਾਸੇ ਕਲਿੰਗਾ ਦੀ ਟੀਮ ਇਸ ਹਾਰ ਦੇ ਬਾਵਜੂਦ ਚੌਥੇ ਸਥਾਨ 'ਤੇ ਰਹਿ ਕੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ।