ਪ੍ਰੀਤ ਹਰਪਾਲ ਦਾ ਪਹਿਲਾ ਬਾਲੀਵੁੱਡ ਟਰੈਕ 'ਰਮ ਪਮ' ਰਿਲੀਜ਼

Global News

ਜਲੰਧਰ— ਪੰਜਾਬੀ ਗਾਇਕ ਪ੍ਰੀਤ ਹਰਪਾਲ ਦਾ ਪਹਿਲਾ ਬਾਲੀਵੁੱਡ ਟਰੈਕ 'ਰਮ ਪਮ' ਰਿਲੀਜ਼ ਹੋ ਚੁੱਕਾ ਹੈ। ਕੱਲ ਰਿਲੀਜ਼ ਹੋਏ ਇਸ ਗੀਤ ਨੂੰ ਫਿਲਮ 'ਜਬ ਤੁਮ ਕਹੋ' ਲਈ ਫਿਲਮਾਇਆ ਗਿਆ ਹੈ। ਗੀਤ ਨੂੰ ਪ੍ਰੀਤ ਹਰਪਾਲ ਦੇ ਨਾਲ ਕੁੰਵਰ ਵਿਰਕ ਨੇ ਗਾਇਆ ਹੈ, ਜਿਸ ਨੂੰ ਲਿਖਿਆ ਤੇ ਕੰਪੋਜ਼ ਵੀ ਕੁੰਵਰ ਵਿਰਕ ਨੇ ਹੀ ਕੀਤਾ ਹੈ।
 

ਪ੍ਰੀਤ ਹਰਪਾਲ ਦੇ ਕੁੰਵਰ ਵਿਰਕ ਦੋਵਾਂ ਵਲੋਂ ਇਕੱਠਿਆਂ ਗਾਏ ਪਹਿਲੇ ਗੀਤ ਵੀ ਸੁਪਰਹਿੱਟ ਰਹੇ ਹਨ ਤੇ ਇਹ ਗੀਤ ਵੀ ਕਾਫੀ ਮਜ਼ੇਦਾਰ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਨੱਚਣ ਲਈ ਮਜਬੂਰ ਹੋ ਜਾਓਗੇ। ਹੇਠਾਂ ਗੀਤ ਦਾ ਵੀਡੀਓ ਲਿੰਕ ਦਿੱਤਾ ਗਿਆ ਹੈ, ਜਿਸ 'ਤੇ ਕਲਿਕ ਕਰਕੇ ਤੁਸੀਂ ਗੀਤ ਸੁਣ ਤੇ ਦੇਖ ਸਕਦੇ ਹੋ।