ਸਲਮਾਨ ਦੀ ਫ਼ਿਲਮ ਦੇ ਬਾਰੇ 'ਚ ਆਮਿਰ ਨੇ ਪਹਿਲੇ ਹੀ ਕਰ ਦਿੱਤੀ ਸੀ ਭਵਿੱਖਵਾਣੀ

Global News

ਮੁੰਬਈ- ਸੁਪਰਸਟਾਰ ਆਮਿਰ ਖਾਨ ਨੂੰ ਆਪਣੇ ਦੋਸਤ ਅਤੇ ਅਦਾਕਾਰ ਸਲਮਾਨ ਖਾਨ ਦੀ ਆਉਣ ਵਾਲੀ ਫ਼ਿਲਮ 'ਸੁਲਤਾਨ' ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਇਕ ਚੰਗੀ ਫ਼ਿਲਮ ਸਾਬਿਤ ਹੋਵੇਗੀ। ਫ਼ਿਲਮ 'ਨੀਰਜਾ' ਦੀ ਸਕ੍ਰੀਨਿੰਗ ਦੌਰਾਨ ਆਮਿਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ,''ਸਲਮਾਨ ਦੀਆਂ ਫ਼ਿਲਮਾਂ ਹਮੇਸ਼ਾ ਚੰਗੀਆਂ ਹੁਦੀਆਂ ਹਨ। ਮੈਨੂੰ 'ਸੁਲਤਾਨ' ਤੋਂ ਬਹੁਤ ਉਮੀਦਾਂ ਹਨ। ਮੈਨੂੰ ਯਕੀਨ ਹੈ ਕਿ ਇਹ ਚੰਗਾ ਪ੍ਰਦਰਸ਼ਨ ਕਰੇਗੀ। ਬਾਕੀਆਂ ਦੀ ਤਰ੍ਹਾਂ ਮੈਨੂੰ ਵੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।''
 

ਦਬੰਗ ਖਾਨ 'ਸੁਲਤਾਨ' 'ਚ ਇਕ ਪਹਿਲਵਾਨ ਦੀ ਭੂਮਿਕਾ 'ਚ ਨਜ਼ਰ ਆਉਣਗੇ। ਆਮਿਰ ਵੀ ਆਪਣੀ ਮਸ਼ਹੂਰ ਫ਼ਿਲਮ 'ਦੰਗਲ' 'ਚ ਇਕ ਪਹਿਲਵਾਨ ਦੀ ਭੂਮਿਕਾ ਨਿਭਾ ਰਹੇ ਹਨ। 'ਸੁਲਤਾਨ' ਇਸ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ ਅਤੇ 'ਦੰਗਲ' ਦੇ ਦਸੰਬਰ 'ਚ ਰਿਲੀਜ਼ ਹੋਣ ਦੀ ਉਮੀਦ ਹੈ। 'ਦੰਗਲ' ਖੇਡ 'ਤੇ ਆਧਾਰਿਤ ਇਕ ਡਰਾਮਾ ਫ਼ਿਲਮ ਹੈ। ਇਸ 'ਚ ਆਮਿਰ ਮਹਾਵੀਰ ਸਿੰਘ ਫੋਗਟ ਦੀ ਭੂਮਿਕਾ ਨਿਭਾ ਰਹੇ ਹਨ, ਜਿਨ੍ਹਾਂ ਨੇ ਆਪਣੀ ਬੇਟੀ ਬਬੀਤਾ ਕੁਮਾਰੀ ਅਤੇ ਗੀਤਾ ਫੋਗਟ ਨੂੰ ਪਹਿਲਵਾਨੀ ਦੇ ਗੁਰ ਸਿਖਾਏ। ਇਸ ਫ਼ਿਲਮ 'ਚ ਆਮਿਰ ਨੇ ਆਪਣੀ ਲੁੱਕ 'ਤੇ ਕਾਫੀ ਮਿਹਨਤ ਕੀਤੀ ਹੈ।
 

ਉਨ੍ਹਾਂ ਕਿਹਾ,''ਫ਼ਿਲਮ 'ਚ ਮੇਰੇ ਕਿਰਦਾਰ ਦੇ ਯੁਵਾ ਦੌਰ ਨੂੰ ਦਿਖਾਉਣ ਲਈ ਮੈਨੂੰ ਇਕ ਵਾਰ ਫਿਰ ਆਪਣੇ ਗਜਨੀ ਅਵਤਾਰ 'ਚ ਪਰਤਣਾ ਪਵੇਗਾ।''