ਨਿਖਿਲ ਅਡਵਾਨੀ ਸ਼ੁਰੂ ਕਰਨਗੇ ਤਿੰਨ ਫਿਲਮਾਂ

Global News

ਮੁੰਬਈ : ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਨਿਖਿਲ ਅਡਵਾਨੀ ਹੁਣ ਤਿੰਨਾਂ ਫਿਲਮਾਂ ਸ਼ੁਰੂ ਕਰਨ ਵਾਲੇ ਹਨ। ਨਿਖਿਲ ਨੇ ਅਕਸ਼ੈ ਕੁਮਾਰ ਸਟਾਰਰ 'ਏਅਰਲਿਫਟ' ਦਾ ਸਹਿ-ਨਿਰਮਾਣ ਕੀਤਾ ਹੈ। ਹੁਣ ਉਹ ਬਹੁਤ ਸਾਰੀਆਂ ਫਿਲਮਾਂ 'ਚ ਬਿਜ਼ੀ ਹੋਣ ਵਾਲੇ ਹਨ। ਇਨ੍ਹਾਂ 'ਚੋਂ ਕੁਝ ਦੇ ਉਹ ਨਿਰਮਾਤਾ ਹਨ, ਜਦਕਿ ਇਕ ਫਿਲਮ ਦਾ ਨਿਰਦੇਸ਼ਨ ਕਰਨਗੇ। ਨਿਖਿਲ ਦੇ ਦੋ ਸਹਾਇਕ ਨਿਰਦੇਸ਼ਕਾਂ ਨੇ ਕੁਝ ਸਕ੍ਰਿਪਟਸ ਲਿਖੀਆਂ ਹਨ।


ਇਨ੍ਹਾਂ 'ਚੋਂ ਇਕ ਫਿਲਮ ਲਖਨਊ ਅਧਾਰਿਤ ਦੱਸੀ ਜਾ ਰਹੀ ਹੈ। ਇਹ ਇਕ ਸੱਚੀ ਘਟਨਾ 'ਤੇ ਅਧਾਰਿਤ ਹੈ। ਅਜਿਹੇ ਕੈਦੀਆਂ ਬਾਰੇ, ਜੋ ਇਕ ਬੈਂਡ ਸ਼ੁਰੂ ਕਰਦੇ ਹਨ। ਇਸ ਤੋਂ ਇਲਾਵਾ ਇਕ ਫਿਲਮ ਦਾ ਨਾਂ 'ਜੈਕਫਰੂਟ' ਹੈ, ਜਿਸ ਨੂੰ 'ਹੈਦਰਾਬਾਦ ਬਲੂਜ਼' ਵਾਂਗ ਬਣਾਇਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਨਿਖਿਲ 'ਬਾਜ਼ਾਰ' ਸਿਰਲੇਖ ਹੇਠ ਫਿਲਮ ਦਾ ਨਿਰਦੇਸ਼ਨ ਸ਼ੁਰੂ ਕਰਨਗੇ। ਸ਼ੂਟਿੰਗ ਸਾਲ ਦੇ ਵਿਚਾਲੇ ਸ਼ੁਰੂ ਹੋ ਸਕਦੀ ਹੈ।