ਬੰਬਾਰਡੀਅਰ ਕਰੇਗੀ 7000 ਕਰਮਚਾਰੀਆਂ ਦੀ ਛੁੱਟੀ

Global News

ਕੈਲਗਰੀ, (ਰਾਜੀਵ ਸ਼ਰਮਾ)— ਮਾਂਟਰੀਅਲ, ਬੰਬਾਰਡੀਅਰ ਦਾ ਕਹਿਣਾ ਹੈ ਕਿ ਦੋ ਸਾਲਾਂ ਦੇ ਅੰਦਰ-ਅੰਦਰ ਉਨ੍ਹਾਂ ਵਲੋਂ ਆਪਣੇ 7000 ਕਰਮਚਾਰੀਆਂ ਦੀ ਛਾਂਗੀ ਕੀਤੀ ਜਾਵੇਗੀ ਤੇ ਇਨ੍ਹਾਂ 'ਚ 2000 ਕਾਂਟਰੈਕਟਰ ਵੀ ਸ਼ਾਮਲ ਹੋਣਗੇ। ਬਹੁਤੇ ਕਰਮਚਾਰੀਆਂ ਦੀ ਛੁੱਟੀ ਕੈਨੇਡਾ ਤੇ ਯੂਰਪ 'ਚੋਂ ਕੀਤੀ ਜਾਵੇਗੀ ਤੇ ਕੁਝ ਕੁ ਨੂੰ ਹੋਰਨਾਂ ਇਲਾਕਿਆਂ 'ਚ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
 

ਮਾਂਟਰੀਅਲ ਸਥਿਤ ਇਸ ਐਰੋਸਪੇਸ ਤੇ ਰੇਲ ਇਕੁਇਪਮੈਂਟ ਕੰਪਨੀ ਦਾ ਕਹਿਣਾ ਹੈ ਕਿ ਨੌਕਰੀਆਂ 'ਚ ਕਟੌਤੀ ਦਾ ਇਹ ਸਿਲਸਿਲਾ ਆਉਣ ਵਾਲੇ ਹਫਤਿਆਂ 'ਚ ਸ਼ੁਰੂ ਹੋਵੇਗਾ ਤੇ 2017 ਤੱਕ ਇਸ ਨੂੰ ਮੁਕੱਮਲ ਕਰ ਲਿਆ ਜਾਵੇਗਾ। ਕਰਮਚਾਰੀਆਂ ਦੀ ਛੁੱਟੀ ਦੇ ਐਲਾਨ ਦੇ ਨਾਲ ਹੀ ਕੰਪਨੀ ਨੇ ਇਕ ਚੰਗੀ ਖਬਰ ਵੀ ਸੁਣਾਈ ਹੈ ਤੇ ਉਹ ਇਹ ਕਿ ਬੰਬਾਰਡੀਅਰ ਨੂੰ ਏਅਰ ਕੈਨੇਡਾ ਵਲੋਂ ਸੀ-ਸੀਰੀਜ਼ ਦੇ ਨਵੇਂ ਜਹਾਜ਼ ਬਣਾਉਣ ਦਾ ਕੰਮ ਵੀ ਮਿਲ ਗਿਆ ਹੈ।