ਓਬਾਮਾ ਦੀ ਮਾਰਚ ਮਹੀਨੇ ਕਿਊਬਾ ਜਾਣ ਦੀ ਸੰਭਾਵਨਾ

Global News

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਗਲੇ ਮਹੀਨੇ ਕਿਊਬਾ ਦੀ ਇਤਿਹਾਸਕ ਯਾਤਰਾ ਕਰ ਸਕਦੇ ਹਨ। ਉਹ ਪਿਛਲੇ 80 ਸਾਲ ਵਿਚ ਟਾਪੂ ਦੀ ਸੈਰ ਕਰਨ ਵਾਲੇ ਮੌਜੂਦਾ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ। ਸੀਤਯੁੱਧ ਸਮੇਂ ਦੁਸ਼ਮਣ ਰਹੇ ਦੋਵੇਂ ਦੇਸ਼ ਆਪਣੇ ਸੰਬੰਧਾਂ ਨੂੰ ਠੀਕ ਕਰਨ ਦੀ ਕੋਸ਼ਸ਼ ਕਰ ਰਹੇ ਹਨ। ਯਾਤਰਾ ਸੰਬੰਧੀ ਇਹ ਸਮਾਚਾਰ ਅੱਜ ਘੋਸ਼ਿਤ ਕਰ ਦਿੱਤਾ ਜਾਵੇਗਾ। ਖਬਰ ਏਜੰਸੀ ਨੇ ਕੱਲ੍ਹ ਕਿਹਾ,''ਅਰਜੇਟੀਨਾ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਓਬਾਮਾ ਦੇ 21-22 ਮਾਰਚ ਨੂੰ ਇਹ ਯਾਤਰਾ ਕਰਨ ਦੀ ਯੋਜਨਾ ਹੈ।'' 
 

ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰ ਮਾਰਕੋ ਰਬਿਓ ਨੇ ਕਿਊਬਾ ਯਾਤਰਾ ਦੀ ਯੋਜਨਾ ਨੂੰ ਲੈ ਕੇ ਓਬਾਮਾ ਦੀ ਅਲੋਚਨਾ ਕੀਤੀ ਹੈ। ਰਬਿਓ ਆਪ ਵੀ ਕਿਊਬਾਈ ਮੂਲ ਦੇ ਹਨ। ਰਬਿਓ ਨੇ ਕਿਹਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਤਦ ਤਕ ਕਿਊਬਾ ਦੀ ਯਾਤਰਾ ਨਹੀਂ ਕਰਦੇ ਜਦ ਤਕ ਉਹ 'ਅਜ਼ਾਦ ਕਿਊਬਾ' ਨਹੀਂ ਹੋ ਜਾਂਦਾ। ਉਨ੍ਹਾਂ ਨੇ ਕਿਹਾ,'' ਕਿਊਬਾ ਸਰਕਾਰ ਅਮਰੀਕਾ ਵਿਰੋਧੀ ਕਮਿਊਨਿਸਟ ਤਾਨਾਸ਼ਾਹ ਹੈ। ਉਹ ਦਮਨਕਾਰੀ ਸ਼ਾਸਨ ਕਰ ਰਿਹਾ ਹੈ।'' ਅਮਰੀਕਾ ਦੇ ਰਾਸ਼ਟਰਪਤੀ ਦੀ ਕਿਊਬਾ ਦੀ ਯਾਤਰਾ 'ਤੇ ਵ੍ਹਾਈਟ ਹਾਊਸ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਇਹ ਖਬਰ ਮਿਲਦਿਆਂ ਹੀ ਰਬਿਓ ਭੜਕ ਗਏ ਹਨ।? ਇਸੇ ਕਾਰਨ ਉਹ ਅਜਿਹੇ ਭਾਸ਼ਣ ਦੇ ਰਹੇ ਹਨ।