ਦੱਖਣੀ ਚੀਨ ਸਾਗਰ ਦਾ ਫੌਜੀਕਰਨ ਰੋਕੇ ਚੀਨ : ਅਮਰੀਕਾ

Global News

ਵਾਸ਼ਿੰਗਟਨ— ਅਮਰੀਕਾ ਨੇ ਚੀਨ ਨੂੰ ਵਿਵਾਦਿਤ ਦੱਖਣੀ ਚੀਨ ਸਾਗਰ ਦਾ ਫੌਜੀਕਰਨ ਨਾ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਹੋਰ ਦੇਸ਼ਾਂ ਨੂੰ ਵੀ ਕਿਹਾ ਹੈ ਕਿ ਉਹ ਆਪਣੇ ਖੇਤਰੀ ਵਿਵਾਦਾਂ ਨੂੰ ਅੰਤਰਾਰਸ਼ਟਰੀ ਕਾਨੂੰਨਾਂ ਮੁਕਾਬਕ ਨਿਪਟਾਵੇ। ਅਮਰੀਕੀ ਰੱਖਿਆ ਮੰਤਰਾਲੇ ਦੇ ਮੁੱਖ ਦਫਤਰ ਪੈਂਟਾਗਨ ਦੇ ਬੁਲਾਰੇ ਨੇਵੀ ਕਮਾਂਡਰ ਬਿਨ ਅਰਬਨ ਨੇ ਬਿਆਨ ਜਾਰੀ ਕੀਤਾ ਹੈ ਕਿ ਇਮੈਜਸੇਟ ਅੰਤਰਾਰਾਸ਼ਟਰੀ 'ਤੇ ਪ੍ਰਕਾਸ਼ਿਤ ਤਸਵੀਰਾਂ ਤੋਂ ਇਹ ਸੁਰਾਗ ਮਿਲਦਾ ਹੈ ਕਿ ਦੱਖਣੀ ਚੀਨ ਸਾਗਰ ਵਿਚ ਸਥਿਤ ਵੂਡੀ ਟਾਪੂ ਵਿਚ ਜ਼ਮੀਨ ਤੋਂ ਅਕਾਸ਼ ਵਿਚ ਮਾਰੇ ਜਾਣ ਵਾਲੀਆਂ ਆਧੁਨਿਕ ਮਿਜ਼ਾਈਲਾਂ ਤੈਨਾਤ ਕੀਤੀਆਂ ਹਨ।

 

ਚੀਨ ਦੀ ਇਸ ਕਾਰਵਾਈ ਨਾਲ ਖੇਤਰ ਵਿਚ ਤਣਾਅ ਹੋਰ ਵੱਧ ਗਿਆ ਹੈ। ਬਿਆਨ ਮੁਤਾਬਕ ਦੱਖਣੀ ਚੀਨ ਸਾਗਰ ਦੇ ਇਕ ਟਾਪੂ 'ਤੇ ਆਪਣਾ ਦਾਅਵਾ ਜਤਾਉਣ ਵਾਲੇ ਤਾਈਵਾਨ ਅਤੇ ਵਿਯਤਨਾਮ ਤੋਂ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੇ ਦਾਅਵਿਆਂ ਨੂੰ ਲੈ ਕੇ ਪੈਦਾ ਹੋਏ ਝਗੜਿਆਂ ਨੂੰ ਅੰਤਰਾਰਸ਼ਟਰੀ ਕਾਨੂੰਨਾਂ ਤਹਿਤ ਨਿਪਟਾਵੇ ਅਤੇ ਖੇਤਰਾਂ ਵਿਚ ਸ਼ਾਂਤੀ ਬਣਾਏ ਰੱਖੇ। ਉਨ੍ਹਾਂ ਕਿਹਾ,''ਅਸੀਂ ਚੀਨ ਦੇ ਵਿਵਾਦਿਤ ਖੇਤਰ ਵਿਚ ਨਵੇਂ ਨਿਰਮਾਣ ਕਾਰਜ ਰੋਕਣ ਅਤੇ ਫੌਜੀਕਰਨ ਨਾ ਕੀਤੇ ਜਾਣ ਲਈ ਕਿਹਾ ਹੈ।''