ਅਮਰੀਕੀ ਰਾਸ਼ਟਰਪਤੀ ਚੋਣਾਂ: ਸਾਰਿਆਂ ਨੂੰ ਪਛਾੜ ਕੇ ਅੱਗੇ ਨਿਕਲੇ ਕਰੂਜ਼

Global News

ਗ੍ਰੀਨਵਿਲੇ— ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਸਰਵੇਖਣ ਵਿਚ ਰੀਪਬਲਿਕਨ ਉਮੀਦਵਾਰੀ ਦੇ ਦਾਅਵੇਦਾਰ ਡੋਨਾਲਡ ਟਰੰਪ ਨੂੰ ਪਛਾੜ ਕੇ ਟੇਡ ਕਰੂਜ਼ ਸਭ ਤੋਂ ਅੱਗੇ ਨਿਕਲ ਗਏ ਹਨ। ਵਾਲ ਸਟ੍ਰੀਟ ਜਨਰਲ 'ਚ ਜਾਰੀ ਸਰਵੇਖਣ ਵਿਚ ਦੱਸਿਆ ਗਿਆ ਕਿ ਰੀਪਬਲਿਕਨ ਪਾਰਟੀ ਵੱਲੋਂ ਉਮੀਦਵਾਰੀ ਦੇ ਦੂਜੇ ਦਾਅਵੇਦਾਰ ਕਰੂਜ਼ 28 ਫੀਸਦੀ ਸਮਰਥਨ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ, ਜਦੋਂ ਕਿ ਟਰੰਪ ਨੂੰ 26 ਫੀਸਦੀ ਸਮਰਥਨ ਮਿਲਿਆ।

 

ਜਰਨਲ ਵਿਚ ਕਿਹਾ ਗਿਆ ਹੈ ਕਿ ਟਰੰਪ ਨੇ ਆਪਣੇ ਵਿਰੋਧੀਆਂ ਦੇ ਮੁਕਾਬਲੇ ਦੋਹਰੇ ਅੰਕੜਿਆਂ ਦੀ ਲੀਡ ਪ੍ਰਾਪਤ ਕੀਤੀ ਸੀ ਪਰ ਨਵੇਂ ਸਰਵੇਖਣ ਵਿਚ ਸਾਹਮਣੇ ਆਇਆ ਕਿ ਉਨ੍ਹਾਂ ਲਈ ਸਮਰਥਨ ਵਿਚ ਮੱਧ ਜਨਵਰੀ ਤੋਂ ਕਮੀ ਆਈ ਹੈ। ਰੀਅਲਕਲੀਯਰਪਾਲੀਟਿਕਸ ਡਾਟ ਕਾਮ ਵੱਲੋਂ ਇਕੱਠੇ ਕੀਤੇ ਗਏ ਸਾਰੇ ਵੱਡੇ ਚੋਣ ਸਰਵੇਖਣਾਂ ਦੇ ਔਸਤ ਅਨੁਸਾਰ ਟਰੰਪ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਰੀਪਬਲਿਕਨ ਉਮੀਦਵਾਰ ਬਣਨ ਦੀ ਦੌੜ ਵਿਚ 33.3 ਫੀਸਦੀ ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦੋਂ ਕਿ ਟੇਡ ਕਰੂਜ਼ 22 ਫੀਸਦੀ ਵੋਟਾਂ ਨਾਲ ਉਨ੍ਹਾਂ ਤੋਂ ਪਿੱਛੇ ਹਨ।