ਸਵੀਡਨ ਵਿਚ ਤੁਰਕੀ ਦੇ ਸਭਿਆਚਾਰਕ ਦਫਤਰ ਨੇੜੇ ਧਮਾਕਾ, ਕੋਈ ਨੁਕਸਾਨ ਨਹੀਂ

Global News

ਸਟਾਕਹੋਮ— ਸਵੀਡਨ ਦੇ ਸ਼ਹਿਰ ਸਟਾਕਹੋਮ ਦੇ ਨੇੜੇ ਇਕ ਇਮਾਰਤ ਵਿਚ ਧਮਾਕਾ ਹੋਇਆ। ਸੂਤਰਾਂ ਮੁਤਾਬਕ ਇਸ ਧਮਾਕੇ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ। ਇਹ ਇਮਾਰਤ ਜਿਸ ਇਲਾਕੇ ਵਿਚ ਹੈ ਇੱਥੇ  ਸਭਿਆਚਾਰਕ ਐਸੋਸਿਏਸ਼ਨ ਦਾ ਦਫਤਰ ਵੀ ਹੈ। ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਇੱਥੇ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀਂ ਹੋਇਆ ਹੈ ਕਿਉਂਕਿ ਇਹ ਦਫਤਰ ਪਹਿਲਾਂ ਹੀ ਬੰਦ ਹੋ ਗਿਆ ਸੀ।

 

ਪੁਲਸ ਨੇ ਦੱਸਿਆ ਕਿ ਦਫਤਰ ਦੀਆਂ ਖਿੜਕੀਆਂ ਨੂੰ ਨੁਕਸਾਨ ਹੋਇਆ ਹੈ ਅਤੇ ਵਿਸ਼ੇਸ਼ਕ ਇਸ ਧਮਾਕੇ ਦੇ ਕਾਰਨਾਂ ਦਾ ਪਤਾ ਲੱਗਾ ਰਹੇ ਹਨ। ਪੁਲਸ ਬੁਲਾਰੇ ਨੇ ਦੱਸਿਆ,''ਇਮਾਰਤ ਦੇ ਅੰਦਰ ਕੋਈ ਨਹੀਂ ਸੀ। ਇਸ ਲਈ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਸ਼ਾਮ ਤੋਂ ਪਹਿਲਾਂ ਹੀ ਦਫਤਰ ਬੰਦ ਹੋ ਗਿਆ ਸੀ।''  ਇਸ ਤੋਂ ਪਹਿਲਾਂ ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਹੋਏ ਵਿਸਫੋਟ ਕਾਰਨ 28 ਲੋਕਾਂ ਦੀ ਮੌਤ ਹੋ ਗਈ ਹੈ।