ਲਾੜੀ ਦੀਆਂ ਖੁਸ਼ੀਆਂ ਨੂੰ ਲੱਗਿਆ ਗ੍ਰਹਿਣ, ਇਕ ਪਲ ''ਚ ਉੱਜੜ ਗਿਆ ਸਭ ਕੁਝ

Global News

ਸੀਤਾਪੁਰ— ਉੱਤਰ ਪ੍ਰਦੇਸ਼ 'ਚ ਸੀਤਾਪੁਰ ਨਗਰ ਕੋਤਵਾਲੀ ਖੇਤਰ ਵਿਚ ਵਿਆਹ ਸਮਾਰੋਹ ਦੌਰਾਨ ਕੀਤੀ ਗਈ ਖੁਸ਼ੀ 'ਚ ਫਾਇਰਿੰਗ ਦੌਰਾਨ ਗੋਲੀ ਲੱਗਣ ਨਾਲ ਮੰਡਪ 'ਚ ਬੈਠੇ ਲਾੜੇ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਕੱਲ ਦੇਰ ਰਾਤ ਕੋਤਵਾਲੀ ਸੀਤਾਪੁਰ ਇਲਾਕੇ ਵਿਚ ਸਥਿਤ ਇਕ ਮੰਡਪ 'ਚ ਉਮਾਸ਼ੰਕਰ ਰਸਤੋਗੀ ਦੇ ਬੇਟੇ ਅਮਿਤ ਰਸਤੋਗੀ ਦਾ ਵਿਆਹ ਹੋ ਰਿਹਾ ਸੀ।


ਜਦੋਂ ਲਾੜਾ ਮੰਡਪ 'ਚ ਬੈਠਾ ਸੀ ਤਾਂ ਇਕ ਵਿਅਕਤੀ ਨੇ ਫਾਇਰਿੰਗ ਕਰ ਦਿੱਤੀ ਅਤੇ ਗੋਲੀ ਅਮਿਤ ਦੇ ਸਿਰ 'ਚ ਜਾ ਲੱਗੀ। ਗੰਭੀਰ ਹਾਲਤ 'ਚ ਲਾੜੇ ਨੂੰ ਲਖਨਊ ਦੇ ਟਰਾਮਾ ਸੈਂਟਰ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀ ਕਿਸ ਨੇ ਚਲਾਈ। ਪੁਲਸ ਨੇ ਛਾਣਬੀਨ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਸ਼ਾਮਲੀ ਦੀ ਘਟਨਾ ਤੋਂ ਬਾਅਦ ਪ੍ਰਦੇਸ਼ ਸਰਕਾਰ ਨੇ ਖੁਸ਼ੀ ਦੀ ਮੌਕੇ 'ਤੇ ਫਾਇਰਿੰਗ 'ਤੇ ਪਾਬੰਦੀ ਲਾਉਂਦੇ ਹੋਏ ਪੁਲਸ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਸਨ।