ਸਭ ਤੋਂ ਘੱਟ ਉਮਰ ਦੀ ਸਪੀਕਰ ਬਣੀ 10 ਸਾਲ ਦੀ ਇਸ਼ਿਤਾ

Global News

ਪੁਣੇ, (ਇੰਟ.)— 10 ਸਾਲ ਦੀ ਇਸ਼ਿਤਾ ਕਟਿਆਲ ਦੁਨੀਆ ਦੇ ਸਭ ਤੋਂ ਵੱਡੇ ਟੈਕਨਾਲੋਜੀ, ਇੰਟਰਟੇਨਮੈਂਟ ਅਤੇ ਡਿਜ਼ਾਈਨ (ਟੇਡ) ਯੂਥ ਕਾਨਫਰੰਸ ਵਿਚ ਸਪੀਚ ਦੇਣ ਵਾਲੀ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਸਪੀਕਰ ਬਣ ਗਈ ਹੈ। ਇਹ ਕਾਨਫਰੰਸ ਕੈਨੇਡਾ ਦੇ ਵੈਨਕੁਵਰ ਵਿਚ ਆਯੋਜਿਤ ਕੀਤੀ ਗਈ। ਇਸ਼ਿਤਾ ਦੀ ਸਪੀਚ ਪੂਰੀ ਹੁੰਦੇ ਹੀ ਲੋਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਇਸ ਕਾਨਫਰੰਸ ਵਿਚ ਟੇਡ ਸੈਕਟਰ ਦੀਆਂ ਮਹਾਨ ਹਸਤੀਆਂ ਸ਼ਾਮਲ ਹੋਈਆਂ।


ਇਸ਼ਿਤਾ ਨੇ ਕਿਹਾ ਕਿ ਬੱਚਿਆਂ ਤੋਂ ਇਹ ਪੁੱਛਣ ਦੀ ਜਗ੍ਹਾ ਕਿ ਉਹ ਵੱਡੇ ਹੋ ਕੇ ਕੀ ਕਰਨਾ ਚਾਹੁੰਦੇ ਹਨ, ਉਨ੍ਹਾਂ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਉਹ ਹੁਣ ਕੀ ਕਰਨਾ ਚਾਹੁੰਦੇ ਹਨ। ਵੱਡੇ ਅਕਸਰ ਬੱਚਿਆਂ ਨੂੰ ਘੱਟ ਸਮਝਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸੇ ਦੌਰਾਨ ਉਹ ਬੱਚਿਆਂ ਅੰਦਰ ਇਕ ਡਰ ਪੈਦਾ ਕਰ ਦਿੰਦੇ ਹਨ।  ਇਸ਼ਿਤਾ ਨੇ 'ਸਿਮਰਨ ਡਾਇਰੀ' ਨਾਂ ਦੀ ਇਕ ਕਿਤਾਬ ਵੀ ਲਿਖੀ ਹੈ।