ਪੈਟਰੋਲ ਹੋਇਆ ਸਸਤਾ, ਡੀਜ਼ਲ ਹੋਇਆ ਮਹਿੰਗਾ

Global News

ਨਵੀਂ ਦਿੱਲੀ- ਤੇਲ ਮਾਰਕਿਟਿੰਗ ਕੰਪਨੀਆਂ ਨੇ ਬੁੱਧਵਾਰ ਅਤੇ ਵੀਰਵਾਰ ਦੀ ਅੱਧੀ ਰਾਤ ਤੋਂ ਪੈਟਰੋਲ ਦੀਆਂ ਕੀਮਤਾਂ 32 ਪੈਸੇ ਪ੍ਰਤੀ ਲੀਟਰ ਘਟਾ ਦਿੱਤੀਆਂ ਹਨ ਜਦੋਕਿ ਡੀਜ਼ਲ ਦੀਆਂ ਕੀਮਤਾਂ 28 ਪੈਸੇ ਪ੍ਰਤੀ ਲੀਟਰ ਵਧਾ ਦਿੱਤੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕਿਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.ਐੱਲ.) ਨੇ ਦੱਸਿਆ ਕਿ ਅੱਜ ਅੱਧੀ ਰਾਤ ਤੋਂ ਰਾਸ਼ਟਰੀ ਰਾਜਧਾਨੀ 'ਚ ਪੈਟਰੋਲ 59.63 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 44.96 ਰੁਪਏ ਪ੍ਰਤੀ ਡਾਲਰ ਮਿਲੇਗਾ।

 

ਇਸ ਤੋਂ ਪਹਿਲਾਂ ਇਨ੍ਹਾਂ ਦੀ ਕੀਮਤ ਕ੍ਰਮਵਾਰ 59.95 ਰੁਪਏ ਪ੍ਰਤੀ ਲੀਟਰ ਅਤੇ 44.68 ਰੁਪਏ ਪ੍ਰਤੀ ਲੀਟਰ ਸੀ। ਪੈਟਰੋਲ ਦੀਆਂ ਕੀਮਤਾਂ ਦੂਜੀ ਵਾਰ ਘਟਾਈਆਂ ਗਈਆਂ ਹਨ। ਇਸ ਤੋਂ ਪਹਿਲਾਂ 01 ਫਰਵਰੀ ਨੂੰ ਇਹ 4 ਪੈਸੇ ਸਸਤਾ ਕੀਤਾ ਗਿਆ ਸੀ। ਜਦੋਂਕਿ ਡੀਜ਼ਲ ਦੀਆਂ ਕੀਮਤਾਂ 01 ਦਸੰਬਰ 2015 ਤੋਂ ਲਗਾਤਾਰ ਪੰਜ ਵਾਰ ਘਟਾਉਣ ਤੋਂ ਬਾਅਦ ਇਸ 'ਚ ਵਾਧਾ ਕੀਤਾ ਗਿਆ ਹੈ।