ਮੈਰੀ, ਸਰਿਤਾ ਨੇ ਜਿੱਤੇ ਸੋਨੇ ਦੇ ਤਮਗੇ, ਸੈਗ ''ਚ ਮੁੱਕੇਬਾਜ਼ਾਂ ਦਾ ''ਪਰਫੈਕਟ 10''

Global News

ਸ਼ਿਲਾਂਗ- ਐੱਮ.ਸੀ. ਮੈਰੀਕਾਮ ਅਤੇ ਪੂਜਾ ਰਾਣੀ ਨੇ ਆਪਣੇ ਮੁਕਾਬਲੇਬਾਜ਼ਾਂ ਨੂੰ ਨਾਕਆਉਟ ਕੀਤਾ ਜਦੋਂਕਿ ਐੱਲ. ਸਰਿਤਾ ਦੇਵੀ ਨੇ ਕੁਝ ਉਲਟ ਹਾਲਾਤਾਂ ਤੋਂ ਗੁਜ਼ਰਨ ਤੋਂ ਬਾਅਦ ਜਿੱਤ ਦਰਜ ਕੀਤੀ ਅਤੇ ਇਸ ਤਰ੍ਹਾਂ ਨਾਲ ਭਾਰਤ ਨੇ ਮਹਿਲਾ ਮੁੱਕੇਬਾਜ਼ੀ 'ਚ ਦਾਅ 'ਤੇ ਲੱਗੇ ਸਾਰੇ ਤਿੰਨ ਤਮਗੇ ਜਿੱਤ ਕੇ 12ਵੀਆਂ ਦੱਖਣੀ ਏਸ਼ੀਆਈ ਖੇਡਾਂ 'ਚ ਇਸ ਮੁਕਾਬਲੇ 'ਚ ਕਲੀਨ ਸਵੀਪ ਕੀਤਾ।


ਮੋਢੇ ਦੀ ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕਰ ਰਹੀ ਲੰਦਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮੈਰੀਕਾਮ (51 ਕਿਗ੍ਰਾ) ਨੇ ਸ਼ੀਲੰਕਾ ਦੀ ਆਪਣੇ ਮੁਕਾਬਲੇਬਾਜ਼ ਅਨੁਸ਼ਾ ਕੋਦਿਤੁਵਾਕੂ ਦਿਲਰੂਕਸ਼ੀ 'ਤੇ ਮੁੱਕਿਆ ਦੀ ਬਰਸਾਤ ਕੀਤੀ। ਇਹ ਮੁਕਾਬਲਾ 90 ਸਕਿੰਟ ਤੋਂ ਵੀ ਘੱਟ ਸਮੇਂ ਤੱਕ ਚਲਿਆ ਅਤੇ ਭਾਰਤੀ ਨੂੰ ਟੈਕਨੀਕਲ ਨਾਕਆਉਟ ਦੇ ਆਧਾਰ 'ਤੇ ਜੇਤੂ ਐਲਾਨਿਆ ਗਿਆ। ਮੈਰੀ ਜਦੋਂ ਲਗਾਤਾਰ ਮੁੱਕੇ ਲਗਾ ਰਹੀ ਸੀ ਉਦੋਂ ਅਨੁਸ਼ਾ ਆਪਣਾ ਸੰਤੁਲਨ ਗੁਆ ਬੈਠੀ ਅਤੇ ਉਸ ਦੇ ਸੱਜੇ ਗੋਡੇ 'ਤੇ ਸੱਟ ਲੱਗ ਗਈ। ਇਸ ਦੇ ਲਈ ਉਨ੍ਹਾਂ ਨੂੰ ਮੈਡੀਕਲ ਬ੍ਰੇਕ ਲੈਣਾ ਪਿਆ। ਇਸ ਤੋਂ ਬਾਅਦ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਨੇ ਇਕ ਸ਼ਕਤੀਸ਼ਾਲੀ ਮੁੱਕੇ ਨਾਲ ਉਨ੍ਹਾਂ ਨੂੰ ਲਗਭਗ ਰਿੰਗ ਤੋਂ ਬਾਹਰ ਕਰ ਦਿੱਤਾ ਸੀ ਅਤੇ ਰੈਫਰੀ ਨੂੰ ਦਖਲ ਦੇਣਾ ਪਿਆ।