ਦਿਲਚਸਪ! ਸ਼ਾਹਰੁਖ ਨੂੰ 28 ਸਾਲ ਬਾਅਦ ਮਿਲੀ ਗ੍ਰੈਜੁਏਸ਼ਨ ਦੀ ਡਿਗਰੀ

Global News

ਮੁੰਬਈ : ਸੁਪਰ ਸਟਾਰ ਸ਼ਾਹਰੁਖ ਖਾਨ ਅੱਜ ਫਿਲਮ ਇੰਡਸਟਰੀ 'ਚ ਕਿੰਗ ਖਾਨ ਦੇ ਨਾਂ ਨਾਲ ਜਾਣੇ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਹਾਲ ਹੀ 'ਚ ਗ੍ਰੈਜੁਏਸ਼ਨ ਕੀਤੀ ਹੈ। ਅਜਿਹਾ ਨਹੀਂ ਕਿ ਹੁਣ ਉਹ ਪੜ੍ਹਾਈ ਕਰ ਰਹੇ ਹਨ। ਅਸਲ 'ਚ ਉਨ੍ਹਾਂ ਨੂੰ ਗ੍ਰੈਜੁਏਸ਼ਨ ਦੀ ਡਿਗਰੀ ਹੁਣ ਮਿਲੀ ਹੈ।


ਦਿੱਲੀ ਦੇ ਹੰਸਰਾਜ ਕਾਲਜ ਤੋਂ ਪੜ੍ਹਾਈ ਪੂਰੀ ਕਰਨ ਤੋਂ 28 ਸਾਲ ਬਾਅਦ ਸ਼ਾਹਰੁਖ ਨੂੰ ਗ੍ਰੈਜੁਏਸ਼ਨ ਦੀ ਡਿਗਰੀ ਪ੍ਰਾਪਤ ਹੋਈ। ਇਸ ਮੌਕੇ ਉਨ੍ਹਾਂ ਨੇ ਕਾਲਜ 'ਚ ਬਿਤਾਏ ਆਪਣੇ ਦਿਨਾਂ ਨੂੰ ਯਾਦ ਕੀਤਾ। ਸ਼ਾਹਰੁਖ ਨੇ ਕਿਹਾ ਕਿ ਇਥੇ ਆ ਕੇ ਉਨ੍ਹਾਂ ਨੂੰ ਇਕ ਖਾਸ ਅਹਿਸਾਸ ਹੋ ਰਿਹਾ ਹੈ।  ਸ਼ਾਹਰੁਖ ਯਸ਼ਰਾਜ ਬੈਨਰ ਹੇਠ ਬਣੀ ਆਪਣੀ ਫਿਲਮ 'ਫੈਨ' ਦੇ  ਮਿਊਜ਼ਿਕ ਲਾਂਚ 'ਤੇ ਦਿੱਲੀ ਆਏ ਸਨ।


ਉਨ੍ਹਾਂ ਕਿਹਾ, ''ਇਹ ਮੇਰੇ ਲਈ ਬਹੁਤ ਖਾਸ ਮੌਕਾ ਹੈ। ਮੈਂ ਆਪਣੇ ਕਾਲਜ ਵਾਪਸ ਆ ਗਿਆ ਹਾਂ, ਜਿਸ ਨੂੰ ਮੈਂ 1988 'ਚ ਛੱਡਿਆ ਸੀ। ਮੈਨੂੰ ਬਸ ਇਕੋ ਗੱਲ ਦਾ ਅਫਸੋਸ ਹੈ ਕਿ ਅੱਜ ਇਸ ਮੌਕੇ ਮੇਰੇ ਨਾਲ ਮੇਰੇ ਬੱਚੇ ਨਹੀਂ ਹਨ ਕਿਉਂਕਿ ਮੈਂ ਉਨ੍ਹਾਂ ਨੂੰ ਕਾਲਜ ਦਾ ਹਰੇਕ ਕੋਨਾ ਦਿਖਾਉਣਾ ਚਾਹੁੰਦਾ ਸੀ।'' ਸ਼ਾਹਰੁਖ ਨੂੰ ਡਿਗਰੀ ਦਿੰਦੇ ਹੋਏ ਹੰਸਰਾਜ ਕਾਲਜ ਦੀ ਪ੍ਰਿੰਸੀਪਲ ਰਮਾ ਸ਼ਰਮਾ ਨੇ ਕਿਹਾ ਕਿ ਕਾਲਜ ਨੂੰ ਮਾਣ ਹੈ ਕਿ ਸੁਪਰ ਸਟਾਰ ਇਥੋਂ ਦੇ ਵਿਦਿਆਰਥੀ ਰਹੇ ਹਨ।