ਸਲਮਾਨ, ਕੈਟਰੀਨਾ ਅਤੇ ਰਣਬੀਰ ਨੂੰ ਲੈ ਕੇ ਹੋਇਆ ਨਵਾਂ ਖੁਲਾਸਾ, ਸਲਮਾਨ ਨੇ ਜੋ ਕਿਹਾ ਹੋਇਆ ਸੱਚ !

Global News

ਨਵੀਂ ਦਿੱਲੀ : ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਨੂੰ ਲੈ ਕੇ ਇਕ ਨਵਾਂ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਸਲਮਾਨ ਖਾਨ ਨੇ ਕੈਟਰੀਨਾ ਕੈਫ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਉਨ੍ਹਾਂ ਨੂੰ ਛੱਡ ਕੇ ਰਣਵੀਰ ਕੋਲ ਜਾਂਦੀ ਹੈ ਤਾਂ ਇਕ ਦਿਨ ਉਸ ਨੂੰ ਇਸ ਗੱਲ ਦਾ ਜ਼ਰੂਰ ਪਛਤਾਵਾ ਹੋਵੇਗਾ। ਡੇਕਨ ਕ੍ਰਾਨੀਕਲ ਦੀ ਰਿਪੋਰਟ ਅਨੁਸਾਰ ਸਾਲ 2009 'ਚ ਨਸ਼ੇ ਦੀ ਹਾਲਤ 'ਚ ਸਲਮਾਨ ਨੇ ਕੈਟਰੀਨਾ ਨੂੰ ਰਣਬੀਰ ਨਾਲ ਪ੍ਰੇਮ ਸੰਬੰਧ ਬਣਾਉਣ ਲਈ ਮਨਾ ਕੀਤਾ ਸੀ। 


ਜਾਣਕਾਰੀ ਅਨੁਸਾਰ ਸਲਮਾਨ ਨੇ ਕੈਟਰੀਨਾ ਨੂੰ ਕਿਹਾ ਸੀ ਕਿ ਉਹ ਰਣਬੀਰ ਨਾਲ ਜਾ ਕੇ ਗਲਤੀ ਕਰ ਰਹੀ ਹੈ। ਉਹ ਜ਼ਰੂਰ ਉਸ ਦਾ ਦਿਲ ਤੋੜ ਕੇ ਚੱਲਿਆ ਜਾਵੇਗਾ। ਇਹ ਸਾਰੀਆਂ ਗੱਲ੍ਹਾਂ ਉਸ ਸਮੇਂ ਦੀਆਂ ਹਨ ਜਦੋਂ ਕੈਟਰੀਨਾ ਨੇ ਰਣਬੀਰ ਨਾਲ ਫਿਲਮ 'ਅਜਬ ਪ੍ਰੇਮ ਕੀ ਗਜ਼ਬ ਕਹਾਣੀ' ਕੀਤੀ ਸੀ। ਰਿਪੋਰਟ ਅਨੁਸਾਰ ਕੈਟਰੀਨਾ ਨੂੰ ਸਲਮਾਨ ਨੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਛੱਡ ਕੇ ਰਣਬੀਰ ਕੋਲ੍ਹ ਜਾਣ ਦਾ ਇਕ ਦਿਨ ਜ਼ਰੂਰ ਪਛਤਾਵਾ ਹੋਵੇਗਾ।

 

ਜ਼ਿਕਰਯੋਗ ਹੈ ਕਿ ਫਿਲਮ 'ਅਜਬ ਪ੍ਰੇਮ ਕੀ ਗਜ਼ਬ ਕਹਾਣੀ' ਦੌਰਾਨ ਹੀ ਇਨ੍ਹਾਂ ਦੋਹਾਂ ਦੇ ਪ੍ਰੇਮ ਸੰਬੰਧ ਸ਼ੁਰੂ ਹੋਏ ਸਨ ਜਦਕਿ ਉਸ ਸਮੇਂ ਰਣਬੀਰ ਅਤੇ ਕੈਟਰੀਨਾ ਦੇ ਸੰਬੰਧਾਂ ਨੇ ਇੰਨੀਆਂ ਸੁਰਖੀਆਂ ਨਹੀਂ ਬਟੋਰੀਆਂ ਸਨ। ਇਕ ਰਿਪੋਰਟ ਅਨੁਸਾਰ ਸਲਮਾਨ ਅਤੇ ਕੈਟਰੀਨਾ ਨੇ ਕਾਫੀ ਸਮਾਂ ਇਕੱਠੇ ਬਿਤਾਇਆ ਸੀ ਅਤੇ ਇਸ ਦੌਰਾਨ ਹੀ ਸਲਮਾਨ ਖਾਨ ਨੇ ਕੈਟਰੀਨਾ ਨੂੰ ਪਿਆਰ ਅਤੇ ਗੁੱਸੇ ਦੋਹਾਂ ਤਰੀਕਿਆਂ ਨਾਲ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।