ਅਮਿਤਾਭ ਬੱਚਨ ਨੇ ਖਰੀਦੀ ਨਵੀਂ ਲੈਂਡਰੋਵਰ

Global News

ਮੁੰਬਈ : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਬੀਤੇ ਦਿਨੀਂ ਜੈਗੁਆਰ ਅਤੇ ਲੈਂਡਰੋਵਰ ਇੰਡੀਆ ਲਿਮਟਿਡ ਨੇ ਰੇਂਜ ਰੋਵਰ ਗੱਡੀ ਦੇਣ ਦਾ ਐਲਾਨ ਕੀਤਾ। ਕੰਪਨੀ ਦੇ ਪ੍ਰਧਾਨ ਰੋਹਿਤ ਸੂਰੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਲੈਂਡਰੋਵਰ ਬ੍ਰਾਂਡ ਦੀ ਰੇਂਜ ਰੋਵਰ ਸਭ ਤੋਂ ਮੁੱਖ ਗੱਡੀ ਹੈ।


ਉਨ੍ਹਾਂ ਕਿਹਾ ਕਿ ਪਿਛਲੇ 45 ਸਾਲਾਂ ਤੋਂ ਰੇਂਜ ਰੋਵਰ ਨੇ ਹਾਈ-ਐਂਡ ਐੱਸ. ਯੂ. ਵੀ. ਬਾਜ਼ਾਰ ਵਿਚ ਆਪਣੀ ਜਗ੍ਹਾ ਬਣਾਈ ਹੈ। ਅਸੀਂ ਭਾਰਤੀ ਸਿਨੇਮਾ ਦੇ ਮੁੱਖ ਆਈਕਨ ਅਮਿਤਾਭ ਬੱਚਨ ਨੂੰ ਆਪਣੇ ਗਾਹਕ ਦੇ ਰੂਪ ਵਿਚ ਪਾ ਕੇ ਰੋਮਾਂਚਿਤ ਮਹਿਸੂਸ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਅਦਾਕਾਰ ਅਮਿਤਾਭ ਬੱਚਨ ਨੂੰ ਗੱਡੀਆਂ ਰੱਖਣ ਦਾ ਬਹੁਤ ਵੱਡਾ ਸ਼ੌਂਕ ਹੈ ਅਤੇ ਉਨ੍ਹਾਂ ਤੋਂ ਪਹਿਲਾਂ ਤੋਂ ਹੀ ਕਈ ਕਾਰਾਂ ਹਨ। ਜਾਣਕਾਰੀ ਅਨੁਸਾਰ ਹੁਣੇ ਜਿਹੇ ਹੀ ਅਮਿਤਾਭ ਬੱਚਨ ਨੇ ਅੱਜਕਲ ਦੀ ਪੀੜ੍ਹੀ ਦੇ ਅਭਿਨੇਤਾਵਾਂ ਨੂੰ ਟੱਕਰ ਦਿੰਦਿਆਂ 'ਫਿਲਮਫੇਅਰ ਬੈਸਟ ਅਦਾਕਾਰ' ਦਾ ਐਵਾਰਡ ਪ੍ਰਾਪਤ ਕੀਤਾ ਹੈ।