ਕੈਲਗਰੀ ਗਰੀਨਵੇਅ ਉਪ ਚੋਣ ਲਈ ਸਿਆਸਤ ਗਰਮਾਈ

Global News

ਕੈਲਗਰੀ, (ਰਾਜੀਵ ਸ਼ਰਮਾ)— ਕੈਲਗਰੀ ਗਰੀਨਵੇਅ ਰਾਈਡਿੰਗ ਤੋਂ ਸ. ਮਨਮੀਤ ਸਿੰਘ ਭੁੱਲਰ ਦੇ ਦਿਹਾਂਤ ਤੋਂ ਬਾਅਦ ਐੱਮ. ਐੱਲ. ਏ. ਦੀ ਸੀਟ ਖਾਲੀ ਹੋ ਚੁੱਕੀ ਹੈ ਤੇ ਨਵੇਂ ਐੱਮ. ਐੱਲ. ਏ. ਦੀ ਚੋਣ ਲਈ ਉਪ ਚੋਣਾਂ ਦੀ ਮੀਤੀ ਮਈ 2016 ਤੋਂ ਪਹਿਲਾਂ ਕਰਵਾਉਣੀ ਹੈ। ਇਸ ਰਾਈਡਿੰਗ ਦੀ ਸੀਟ ਲਈ ਸਾਰੀਆਂ ਪਾਰਟੀਆਂ ਨੇ ਆਪਣੇ ਐੱਮ. ਐੱਲ. ਏ. ਦੀ ਚੋਣ ਲਈ ਜੰਗੀ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਨਾਮੀਨੇਸ਼ਨ ਲਈ ਲਿਬਰਲ ਪਾਰਟੀ, ਐੱਨ. ਡੀ. ਪੀ., ਪੀ. ਸੀ. ਤੇ ਵਾਈਲਡਰੋਜ਼ ਉਮੀਦਵਾਰਾਂ ਦੀ ਚੋਣ ਦੀ ਤਿਆਰੀ ਕਰ ਰਹੀਆਂ ਹਨ।
 

ਇਸ ਰਾਈਡਿੰਗ 'ਤੇ 2012 ਤੇ 2015 ਦੀਆਂ ਚੋਣਾਂ 'ਚ ਪੀ. ਸੀ. ਪਾਰਟੀ ਦਾ ਹੀ ਕਬਜ਼ਾ ਰਿਹਾ ਹੈ ਤੇ ਮਨਮੀਤ ਭੁੱਲਰ ਇਕ ਸਫਲ ਐੱਮ. ਐੱਲ. ਏ. ਰਹੇ। ਸਮੀਕਰਣ ਦੀ ਜੇ ਗੱਲ ਕਰੀਏ ਤਾਂ ਲੋਕ ਐੱਨ. ਡੀ. ਪੀ. ਤੋਂ ਨਾਰਾਜ਼ ਹਨ। ਇਸ ਦਾ ਮੁੱਖ ਕਾਰਨ ਐਲਬਰਟਾ ਦੇ ਵਿੱਤੀ ਹਾਲਾਤ ਹਨ, ਪੀ. ਸੀ. ਤੇ ਵਾਈਲਡਰੋਜ਼ ਅਲੱਗ ਲੜ ਰਹੀਆਂ ਹਨ ਤੇ ਲਿਬਰਲ ਪਾਰਟੀ ਦਾ ਝੰਡਾ ਉੱਚਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦਾ ਮੁੱਖ ਕਾਰਨ ਜਸਟਿਨ ਟਰੂਡੋ ਦੀ ਪ੍ਰਸਿੱਧਤਾ ਹੈ। ਬਾਕੀ ਤਾਂ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ 'ਤੇ ਬੈਠੇਗਾ ਤੇ ਕੈਲਗਰੀ ਦੇ ਲੋਕ ਕਿਸ ਨੂੰ ਮੌਕਾ ਦੇਣਗੇ।