ਇਸ ਭਾਰਤੀ ਨੌਜਵਾਨ ਨੇ ਬਣਾਇਆ ਗੂਗਲ ਤੋਂ 47 ਗੁਣਾ ਤੇਜ਼ ''ਸਰਚ ਇੰਜਨ''!

Global News

ਨਵੀਂ ਦਿੱਲੀ— ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਨ ਗੂਗਲ ਲਈ ਬੁਰੀ ਖਬਰ ਹੈ। ਜਾਣਕਾਰੀ ਮੁਤਾਬਕ, ਭਾਰਤੀ ਮੂਲ ਦੇ ਅਨਮੋਲ ਟੁਕਰੇਲ ਨੇ ਅਜਿਹੀ ਖੋਜ ਕੀਤੀ ਹੈ, ਜਿਸ ਨੂੰ ਜਾਣ ਕੇ ਹਰ ਭਾਰਤੀ ਨੂੰ ਫਰਕ ਪਵੇਗਾ। ਇਸ ਭਾਰਤੀ ਨੇ ਇਕ ਅਜਿਹਾ ਸਰਚ ਇੰਜਨ ਬਣਾਇਆ ਹੈ, ਜੋ ਗੂਗਲ ਤੋਂ 47 ਗੁਣਾ ਤੇਜ਼ ਤੇ 21 ਫੀਸਦੀ ਸਹੀ ਨਤੀਜਾ ਦਿੰਦਾ ਹੈ। ਗੂਗਲ ਨੂੰ ਪੂਰੀ ਦੁਨੀਆ ਦੇ ਲੋਕ ਉਸ ਦੀ ਸਪੀਡ ਦੀ ਵਜ੍ਹਾ ਤੋਂ ਜਾਣਦੇ ਹਨ ਪਰ ਅਨਮੋਲ ਟੁਕਰੇਲ ਦੀ ਖੋਜ ਗੂਗਲ ਦੀ ਨੀਂਦ ਉਡਾ ਦੇਵੇਗੀ।


ਅਨਮੋਲ ਹਾਲੇ 10ਵੀਂ ਪਾਸ ਹੈ ਤੇ ਕੈਨੇਡਾ 'ਚ ਰਹਿ ਰਿਹਾ ਹੈ। ਇਸ ਸਰਚ ਇੰਜਨ ਨੂੰ ਡਿਜ਼ਾਈਨ ਕਰਨ 'ਚ ਉਸ ਨੂੰ 2 ਮਹੀਨੇ ਦਾ ਸਮਾਂ ਲੱਗਾ, ਜਦਕਿ ਇਸ ਦੀ ਕੋਡਿੰਗ ਕਰਨ 'ਚ ਉਸ ਨੂੰ 60 ਘੰਟੇ ਲੱਗੇ। ਆਪਣੀ ਮਿਹਨਤ ਨਾਲ ਅਨਮੋਲ ਨੇ ਗੂਗਲ ਦਾ ਐਡਵਾਂਸ ਵਰਜਨ ਬਣਾਇਆ। ਅਨਮੋਲ ਨੇ ਇਹ ਸਰਚ ਇੰਜਨ ਇਕ ਮੁਕਾਬਲੇ ਲਈ ਬਣਾਇਆ ਸੀ ਤੇ ਉਸ 'ਚ ਉਹ ਸਫਲ ਵੀ ਹੋ ਗਿਆ।