ਯਮਨ ''ਚ ਸਹਾਇਤਾ ਭੇਜਣ ਵਿਚ ਰੋਕ ਬਣ ਰਹੇ ਸਾਊਦੀ ਅਤੇ ਹੈਤੀ

Global News

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਸੰਘ ਨੇ ਮਨੁੱਖੀ ਸਹਾਇਤਾ ਅਤੇ ਰਾਹਤ ਵਿਭਾਗ ਦੇ ਮੁਖੀ ਸਟੀਫਨ ਓ ਬ੍ਰਾਊਨ ਨੇ ਕਿਹਾ ਕਿ ਯਮਨ ਵਿਚ ਸੰਘਰਸ਼ ਕਰ ਰਹੇ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਅਤੇ ਹੈਤੀ ਬਾਗੀ ਦੋਵੇਂ ਉੱਥੇ ਮਨੁੱਖੀ ਮਦਦ ਪਹੁੰਚਾਉਣ ਵਿਚ ਰੁਕਾਵਟਾਂ ਪਾ ਰਹੇ ਹਨ। ਸ਼੍ਰੀ ਓ ਬ੍ਰਾਊਨ ਨੇ ਕਿਹਾ ਕਿ ਗਰੀਬੀ ਦੀ ਮਾਰ ਝੱਲ ਰਹੇ ਯਮਨ ਵਿਚ 80% ਤੋਂ ਵੱਧ ਅਬਾਦੀ ਨੂੰ ਮਨੁੱਖੀ ਸਹਾਇਤਾ ਮਿਲਣੀ ਜ਼ਰੂਰੀ ਹੈ। 
 

ਸ਼੍ਰੀ ਓ ਬ੍ਰਾਊਨ ਨੇ ਕਿਹਾ,'' ਮਨੁੱਖੀ ਸਹਾਇਤਾ ਭੇਜਣ ਵਿਚ ਹੈਤੀ ਬਾਗੀਆਂ ਵਲੋਂ ਕੋਈ ਮਦਦ ਨਹੀਂ ਮਿਲ ਰਹੀ।'' ਹਾਲ ਹੀ ਵਿਚ ਸਾਊਦੀ ਅਰਬ ਨੇ ਹੈਤੀ ਦੇ ਕਬਜੇ ਵਾਲੇ ਖੇਤਰਾਂ ਵਿਚ ਸਹਾਇਤਾ ਅਧਿਕਾਰੀਆਂ ਦੀ ਸੁਰੱਖਿਆ  ਲਈ ਚੇਤਾਵਨੀ ਜਾਰੀ ਕੀਤੀ ਸੀ। 
 

ਓ ਬ੍ਰਾਊਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਯਮਨ ਵਿਚ ਸੰਘਰਸ਼ ਕਰਦੇ ਦੋਵੇਂ ਪੱਖਾਂ ਦਾ ਇਹ ਕਰਤੱਵ ਹੈ ਕਿ ਫੌਜੀ ਅਭਿਆਨਾਂ ਵਿਚ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਮਨੁੱਖੀ ਅਤੇ ਸਿਹਤ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਮਦਦ ਪਹੁੰਚਾਉਣ ਲਈ ਭੇਜਿਆ ਜਾਵੇ। ਉਨ੍ਹਾਂ ਨੇ ਕਿਹਾ,''ਮੈਂ ਯਮਨ ਦੇ ਸਾਰੇ ਗੁੱਟਾਂ ਨੂੰ ਮਨੁੱਖੀ ਸੁਵਿਧਾ ਦੇਣ ਲਈ 'ਅੰਤਰਾਰਸ਼ਟਰੀ ਮਨੁੱਖੀ ਕਾਨੂੰਨ' ਕਰਤੱਵਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ।''