ਫੁੱਟਬਾਲਰ ਨੇ ਰੈਫਰੀ ਨੂੰ ਮੈਦਾਨ ''ਤੇ ਗੋਲੀਆਂ ਨਾਲ ਭੁੰਨਿਆ

Global News

ਅਰਜਨਟੀਨਾ— ਇਕ ਫੁੱਟਬਾਲ ਖਿਡਾਰੀ ਨੇ ਅਰਜਨਟੀਨਾ ਵਿਚ ਖੇਡ ਦੇ ਮੈਦਾਨ 'ਤੇ ਰੈਫਰੀ ਨੂੰ ਸਿਰਫ ਇਸ ਲਈ ਗੋਲੀਆਂ ਨਾਲ ਭੁੰਨ ਦਿੱਤਾ ਕਿਉਂਕਿ ਉਸ ਨੇ ਉਸ ਨੂੰ ਰੈੱਡ ਕਾਰਡ ਦਿਖਾਇਆ ਸੀ। 48 ਸਾਲਾ ਰੈਫਰੀ ਸੀਜਰ ਫਲੋਰੇਸ ਨੂੰ ਸੈਂਟਰਲ ਕਾਰਡੋਬਾ ਸ਼ਹਿਰ ਵਿਚ ਉਸ ਸਮੇਂ ਗੋਲੀ ਮਾਰੀ ਗਈ, ਜਦੋਂ ਉਹ ਸਥਾਨਕ ਟੀਮਾਂ ਵਿਚਕਾਰ ਫੁੱਟਬਾਲ ਮੈਚ ਕਰਵਾ ਰਹੇ ਸਨ। ਉਨ੍ਹਾਂ ਨੇ ਇਕ ਖਿਡਾਰੀ ਨੂੰ ਫਾਊਲ ਕਰਨ 'ਤੇ ਰੈੱਡ ਕਾਰਡ ਦਿਖਾ ਕੇ ਰਵਾਨਾ ਕਰ ਦਿੱਤਾ ਸੀ। 
 

ਇਕ ਪੁਲਸ ਸੂਤਰ ਮੁਤਾਬਕ ਨੌਜਵਾਨ ਖਿਡਾਰੀ ਨੇ ਮੈਦਾਨ ਤੋਂ ਜਾ ਕੇ ਆਪਣੇ ਸਾਮਾਨ 'ਚੋਂ ਇਕ ਰਿਵਾਲਵਰ ਲਈ ਤੇ ਵਾਪਸ ਆ ਕੇ ਫਲੋਰੇਸ ਨੂੰ ਕਈਆਂ ਗੋਲੀਆਂ ਨਾਲ ਭੁੰਨ ਦਿੱਤਾ। ਘਟਨਾ ਤੋਂ ਬਾਅਦ ਰੈਫਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਅਤੇ ਕਾਤਲ ਖਿਡਾਰੀ ਫਰਾਰ ਹੈ ਅਤੇ ਪੁਲਸ ਉਸ ਦੀ ਖੋਜ ਕਰ ਰਹੀ ਹੈ।