ਇਰਾਕ ਵਿਚ ਅਗਵਾ ਹੋਏ ਅਮਰੀਕੀ ਨਾਗਰਿਕ ਹੋਏ ਰਿਹਾਅ

Global News

 ਬਗਦਾਦ/ਵਾਸ਼ਿੰਗਟਨ— ਪਿਛਲੇ ਮਹੀਨੇ ਬਗਦਾਦ ਵਿਚ 3 ਅਮਰੀਕੀ ਨਾਗਰਿਕਾਂ ਨੂੰ ਇਰਾਕ ਸਰਕਾਰ ਦੀ ਮਦਦ ਨਾਲ ਰਿਹਾਅ ਕਰਵਾ ਲਿਆ ਹੈ। ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਟੋਨਰ ਨੇ ਕਿਹਾ,''ਅਸੀਂ ਇਰਾਕ ਦੀ ਸਰਕਾਰ ਵਲੋਂ ਕੀਤੀ ਮਦਦ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਰਾਕ ਦੀ ਮਦਦ ਨਾਲ ਹੀ ਸਾਡੇ ਨਾਗਰਿਕਾਂ ਨੂੰ ਸੁਰੱਖਿਅਤ ਰਿਹਾਅ ਕਰਵਾਇਆ ਗਿਆ ਹੈ।''
 

ਅਮਰੀਕਾ ਦੇ ਰੱਖਿਆ ਵਿਭਾਗ ਦੇ ਬੁਲਾਰੇ ਪੀਟਰ ਕੁਕ ਨੇ ਕਿਹਾ ਇਹ ਤਿੰਨੋਂ ਅਮਰੀਕੀ ਨਾਗਰਿਕ ਵਿਦੇਸ਼ ਵਿਭਾਗ ਲਈ ਠੇਕੇਦਾਰੀ ਦਾ ਕੰਮ ਕਰਦੇ ਸਨ। ਉਨ੍ਹਾਂ ਦੀ ਰਿਹਾਈ ਵਿਚ ਪੈਂਟਾਗਨ ਸ਼ਾਮਲ ਨਹੀਂ ਸੀ। ਇਰਾਕੀ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਬਗਦਾਦ ਦੇ ਦੱਖਣ ਵਿਚ ਯੂਸਿਫ ਦੇ ਕੋਲੋਂ ਰਿਹਾਅ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ,''ਖੂਫੀਆ ਬਲਾਂ ਨੇ ਉਨ੍ਹਾਂ ਨੂੰ ਆਪਣੇ ਕੋਲ ਰੱਖ ਲਿਆ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਅਮਰੀਕੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ।'' 
 

ਇਨ੍ਹਾਂ 3 ਅਮਰੀਕੀ ਨਾਗਰਿਕਾਂ ਨੂੰ ਬਗਦਾਦ ਦੇ ਦੱਖਣ ਪੂਰਵ ਡੋਰਾ ਜਿਲ੍ਹੇ ਦੇ ਇਕ ਨਿੱਜੀ ਫਲੈਟ ਤੋਂ ਅਣਜਾਣ ਬੰਦੂਰਧਾਰੀਆਂ ਨੇ ਜਨਵਰੀ ਵਿਚ ਅਗਵਾ ਕਰ ਲਿਆ ਸੀ। ਇਨ੍ਹਾਂ ਨਾਗਰਿਕਾਂ ਦੀ ਰਿਹਾਈ ਨਾਲ ਇਰਾਕੀ ਸਰਕਾਰ ਨੂੰ ਬਹੁਤ ਸ਼ਲਾਘਾ ਮਿਲੀ ਹੈ।