ਜਾਦਵਪੁਰ ਯੂਨੀਵਰਸਿਟੀ ''ਚ ਵੀ ਲੱਗੇ ਅਫਜ਼ਲ ਗੁਰੂ ''ਤੇ ਨਾਅਰੇ

Global News

ਨਵੀਂ ਦਿੱਲੀ— ਜੇ.ਐੱਨ.ਯੂ. ਅਤੇ ਕੋਲਕਾਤਾ ਦੇ ਜਾਦਵਪੁਰ ਯੂਨੀਵਰਸਿਟੀ 'ਚ ਵੀ ਜਦੋਂ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੇ ਸਮਰਥਨ 'ਚ ਨਾਅਰੇ ਲਗਾਉਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇ.ਐੱਨ.ਯੂ ਦੇ ਗ੍ਰਿਫਤਾਰ ਵਿਦਿਆਰਥੀ ਸੰਘ ਕਨ੍ਹਈਆ ਦੇ ਸਮਰਥਨ 'ਚ ਜਾਦਵਪੁਰ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੇ ਮੰਗਲਵਾਰ ਦੀ ਦੇਰ ਸ਼ਾਮ ਮਾਰਚ ਨਿਕਾਲਿਆ। ਇਸ ਮਾਰਚ 'ਚ ਅੱਤਵਾਦੀ ਅਫਜ਼ਲ ਗੁਰੂ ਅਤੇ ਸੰਸਦ ਹਮਲੇ ਮਾਮਲੇ 'ਚ ਬਰੀ ਪ੍ਰੋਫੈਸਰ ਐੱਸ.ਏ.ਆਰ. ਗਿਲਾਨੀ ਅਤੇ ਲਸ਼ਕਰ ਅੱਤਵਾਦੀ ਇਸ਼ਰਤ ਜਹਾਂ ਦੇ ਸਮਰਥਨ 'ਚ ਜੰਮ ਕੇ ਨਾਅਰੇ ਲਗਾਏ। ਇਸ ਵਿਰੋਧ ਪ੍ਰਦਰਸ਼ਨ ਦੇ ਆਯੋਜਨਕਰਤਾ ਸੌਨਕ ਮੁਖੋਪਾਧਿਆਏ ਦਾ ਕਹਿਣਾ ਹੈ ਕਿ ਦੇਸ਼ ਦਾ ਮਾਹੌਲ ਵਿਗਾੜਨ ਦੀ ਰਾਜਨੀਤੀ ਹੋ ਰਹੀ ਹੈ। ਪਹਿਲੇ ਜੇ.ਐੱਨ.ਯੂ. ਅਤੇ ਹੁਣ ਬੰਗਾਲ ਦੀ ਸ਼ਾਨ ਜਾਦਵਪੁਰ ਯੂਨੀਵਰਸਿਟੀ ਵੀ ਇਸ ਰਾਜਨੀਤੀ ਦੀ ਲਪੇਟ 'ਚ ਆ ਗਏ ਹਨ। ਆਯੋਜਨ ਕਰਨ ਵਾਲਿਆਂ ਨੇ ਅੱਤਵਾਦੀ ਅਫਜ਼ਲ ਗੁਰੂ ਦੇ ਸਮਰਥਨ 'ਚ ਲੱਗਣ ਵਾਲੇ ਨਾਅਰਿਆਂ ਨਾਲ ਖੁਦ ਨੂੰ ਵੱਖ ਦੱਸਿਆ ਹੈ। ਉੱਥੇ ਹੀ ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਅਫਜ਼ਲ ਗੁਰੂ ਅੱਤਵਾਦੀ ਹਨ। ਵਿਦਿਆਰਥੀਆਂ ਨੂੰ ਇਹ ਪਤਾ ਹੈ ਪਰ ਆਪਣੀ-ਆਪਣੀ ਅਗਿਆਨਤਾ ਦੇ ਅੱਗੇ ਉਹ ਭੁੱਲ ਨੂੰ ਭੁੱਲ ਸਵੀਕਾਰ ਵੀ ਨਹੀਂ ਕਰ ਰਹੇ।


ਉੱਥੇ ਹੀ ਤ੍ਰਿਣਮੂਲ ਦੇ ਸੀਨੀਅਰ ਨੇਤਾ ਇਸ ਮੁੱਦੇ 'ਤੇ ਬੋਲਣ ਤੋਂ ਕਤਰਾਉਂਦੇ ਰਹੇ ਹਨ। ਸੀ.ਪੀ.ਆਈ.ਐੱਮ. ਦੇ ਨੇਤਾ ਸ਼ਮਿਕ ਲਹੀਰੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਪਰ ਨਾਲ ਹੀ ਇਹ ਵੀ ਕਿਹਾ ਕਿ ਜਾਦਵਪੁਰ ਯੂਨੀਵਰਸਿਟੀ ਨੂੰ ਕਿਸੇ ਗਰੁੱਪ ਪ੍ਰੋਟੈਸਟ ਨਾਲ ਨਹੀਂ ਜੋੜਿਆ ਜਾ ਸਕਦਾ। ਜ਼ਿਕਰਯੋਗ ਹੈ ਕਿ ਇਸ ਪਹਿਲੇ ਜਵਾਹਰ ਲਾਲ ਯੂਨੀਵਰਸਿਟੀ ਮਤਲਬ ਜੇ.ਐੱਨ.ਯੂ. 'ਚ ਵੀ 9 ਫਰਵਰੀ ਨੂੰ ਅੱਤਵਾਦੀ ਅਫਜ਼ਲ ਗੁਰੂ ਦੀ ਬਰਸੀ ਮੌਕੇ ਕੈਂਪਸ 'ਚ ਦੇਸ਼ ਵਿਰੋਧੀ ਨਾਅਰੇ ਲਗਾਏ ਸਨ, ਜਿਸ ਤੋਂ ਬਾਅਦ ਦਿੱਲੀ ਪੁਲਸ ਨੇ ਜੇ.ਐੱਨ.ਯੂ. ਵਿਦਿਆਰਥੀ ਸੰਘ ਦੇ ਚੇਅਰਮੈਨ ਕਨ੍ਹਈਆ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਸੀ।