ਮਾਂ ਨੇ ਇਕ ਲੱਖ ''ਚ ਕੀਤਾ ਬੇਟੇ ਦੇ ਕਤਲ ਦਾ ਸੌਦਾ

Global News

ਗੋਹਾਨਾ/ਪਾਨੀਪਤ— ਇਕ ਮਾਂ ਨੇ ਹੀ ਆਪਣੇ ਬੇਟੇ ਦਾ ਕਤਲ ਕਰਵਾਉਣ ਲਈ ਬਦਮਾਸ਼ ਨੂੰ ਇਕ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਐਡਵਾਂਸ ਲਈ ਔਰਤ ਕੋਲ ਰੁਪਏ ਨਹੀਂ ਸਨ ਤਾਂ ਉਸ ਨੇ ਆਪਣੀ ਡੇਢ ਤੋਲੇ ਦੀ ਸੋਨੇ ਦੀ ਚੈਨ ਬਦਮਾਸ਼ ਨੂੰ ਦੇ ਦਿੱਤੀ। ਐਤਵਾਰ ਨੂੰ ਝੱਜਰ ਦੇ ਬੇਰੀ ਪਿੰਡ ਵਾਸੀ ਰਾਹੁਲ ਦਾ ਕਤਲ ਹੋ ਗਿਆ ਸੀ। ਦੋਸ਼ੀ ਟਰੈਕਟਰ ਖਰੀਦਣ ਦੇ ਬਹਾਨੇ ਘਰ ਗਿਆ ਸੀ। ਪੁਲਸ ਨੇ ਰਾਹੁਲ ਦੀ ਮਾਂ ਕਮਲੇਸ਼, ਮਾਮੀ ਸ਼ੀਲਾ ਅਤੇ ਮਾਮੀ ਦੇ ਭਰਾ ਧਰਮਬੀਰ ਨੂੰ ਗ੍ਰਿਫਤਾਰ ਕੀਤਾ ਹੈ। ਕਮਲੇਸ਼ ਅਤੇ ਸ਼ੀਲਾ ਨੂੰ ਐਤਵਾਰ ਨੂੰ ਦੇਰ ਰਾਤ ਨੂੰ ਹੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ, ਜਦੋਂ ਕਿ ਧਰਮਬੀਰ ਨੂੰ ਮੰਗਲਵਾਰ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਪੁੱਛ-ਗਿੱਛ 'ਚ ਰਾਹੁਲ ਦੀ ਮਾਂ ਕਮਲੇਸ਼ ਨੇ ਦੱਸਿਆ ਕਿ ਰਾਹੁਲ ਉਸ ਨਾਲ ਕੁੱਟਮਾਰ ਕਰਦਾ ਸੀ। ਕਮਲੇਸ਼ ਨੇ ਫਰਮਾਣਾ ਪਿੰਡ ਵਾਸੀ ਰਾਹੁਲ ਦੀ ਮਾਮੀ ਸ਼ੀਲਾ ਨਾਲ ਗੱਲਬਾਤ ਕਰ ਕੇ ਰਾਹੁਲ ਤੋਂ ਛੁਟਕਾਰਾ ਦਿਵਾਉਣ ਲਈ ਕਿਹਾ ਸੀ।

 

ਸ਼ੀਲਾ ਨੇ ਉਦੇਸ਼ੀਪੁਰ ਪਿੰਡ ਵਾਸੀ ਭਰਾ ਧਰਮਬੀਰ ਨਾਲ ਸੰਪਰਕ ਕੀਤਾ। ਧਰਮਬੀਰ ਨੇ ਸ਼ੂਟਰ ਨਾਲ ਗੱਲਬਾਤ ਕੀਤੀ ਅਤੇ ਉਸ ਦੀ ਮੁਲਾਕਾਤ ਕਮਲੇਸ਼ ਨਾਲ ਕਰਵਾਈ। ਰਾਹੁਲ ਦੇ ਕਤਲ ਕਰਨ ਦੇ ਏਵਜ 'ਚ ਬਦਮਾਸ਼ ਨੇ ਇਕ ਲੱਖ ਰੁਪਏ ਦੀ ਮੰਗ ਕੀਤੀ। ਦੋਸ਼ੀ ਨੇ ਐਡਵਾਂਸ 'ਚ ਰੁਪਏ ਦੇਣ ਦੀ ਮੰਗ ਕੀਤੀ ਤਾਂ ਕਿ ਯੋਜਨਾ ਨੂੰ ਅੰਜਾਮ ਦੇਣ ਲਈ ਹਥਿਆਰ ਅਤੇ ਹੋਰ ਸਾਮਾਨ ਖਰੀਦ ਸਕੇ। ਇਸ 'ਤੇ ਔਰਤ ਨੇ ਗਲੇ ਤੋਂ ਸੋਨੇ ਦੀ ਚੈਨ ਨਿਕਾਲ ਕੇ ਉਸ ਨੂੰ ਦੇ ਦਿੱਤੀ। ਯੋਜਨਾ ਅਨੁਸਾਰ ਹੀ ਐਤਵਾਰ ਦੁਪਹਿਰ ਨੂੰ ਸ਼ੂਟਰ ਰਾਹੁਲ ਦਾ ਕਤਲ ਕਰੇ ਫਰਾਰ ਹੋ ਗਿਆ। 


ਜਾਂਚ 'ਚ ਪਤਾ ਲੱਗਾ ਹੈ ਕਿ ਰਾਹੁਲ ਨੂੰ ਉਸ ਦੀ ਮਾਮੀ ਸ਼ੀਲਾ ਨੇ ਫੋਨ ਕਰ ਕੇ ਗੋਹਾਨਾ ਆਉਣ ਲਈ ਕਿਹਾ ਸੀ। ਰਾਹੁਲ ਨੇ ਰੁਪਏ ਨਾ ਹੋਣ ਦੀ ਗੱਲ ਕਹਿ ਕੇ ਆਉਣ ਤੋਂ ਮਨ੍ਹਾ ਕਰ ਦਿੱਤਾ ਪਰ ਸ਼ੀਲਾ ਨੇ ਉਸ ਨੂੰ ਕੁਝ ਰੁਪਏ ਹੀ ਲੈ ਆਉਣ ਲਈ ਕਿਹਾ। ਜਦੋਂ ਰਾਹੁਲ ਗੋਹਾਨਾ ਆਉਣ ਨੂੰ ਤਿਆਰ ਹੋਇਆ ਤਾਂ ਗੋਹਾਨਾ 'ਚ ਹੀ ਉਸ ਦੇ ਕਤਲ ਦੀ ਯੋਜਨਾ ਤਿਆਰ ਹੋ ਗਈ। ਗੋਹਾਨਾ ਆਉਣ ਤੋਂ ਬਾਅਦ ਵੀ ਉਸ ਦੀ ਗੱਲ ਹੋਈ। ਪੁਲਸ ਨੇ ਹਾਦਸੇ ਵਾਲੀ ਜਗ੍ਹਾ ਤੋਂ 4 ਨਾਜਾਇਜ਼ ਹਥਿਆਰ ਬਰਾਮਦ ਕੀਤੇ ਸਨ।