ਨਹੀਂ ਠੀਕ ਹੋ ਰਹੀ ਕੇਜਰੀਵਾਲ ਦੀ ਖੰਘ

Global News

ਨਵੀਂ ਦਿੱਲੀ—  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖੰਘ ਤੋਂ ਕੋਈ ਰਾਹਤ ਨਹੀਂ ਮਿਲ ਸਕੀ। 'ਆਪ' ਸਰਕਾਰ ਦੀ ਪਹਿਲੀ ਵਰ੍ਹੇਗੰਢ 'ਤੇ ਉਸਦੀਆਂ ਉਪਲੱਬਧੀਆਂ ਅਤੇ ਨਵੀਂਆਂ ਯੋਜਨਾਵਾਂ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੂੰ ਖੰਘ ਸਤਾਉਂਦੀ ਰਹੀ। ਸੱਤਾ ਵਿਚ ਇਕ ਸਾਲ ਪੂਰਾ ਕਰਨ ਦਾ ਸਮਾਰੋਹ ਮਨਾਉਣ ਤੋਂ ਪਹਿਲਾਂ ਕੇਜਰੀਵਾਲ ਨੇ ਬੈਂਗਲੁਰੂ ਵਿਚ ਇਕ ਹਫਤੇ ਤੱਕ ਆਪਣਾ ਇਲਾਜ ਕਰਵਾਇਆ ਸੀ। ਕੇਜਰੀਵਾਲ ਨੂੰ ਖੰਘ ਦੀ ਸਮੱਸਿਆ ਬਚਪਨ ਤੋਂ ਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸ਼ੂਗਰ ਦੀ ਵੀ ਸਮੱਸਿਆ ਹੈ। 


ਵਿਰੋਧੀ ਪਾਰਟੀ ਦੇ ਲੋਕ ਭਾਵੇਂ ਹੀ ਉਨ੍ਹਾਂ ਦੀ ਖੰਘ ਨੂੰ ਆਮ ਹੋਣ ਦਾ ਡਰਾਮਾ ਦੱਸਣ ਪਰ ਸੱਚ ਤਾਂ ਇਹ ਹੈ ਕਿ ਸੀ. ਐੱਮ. ਹਾਲ ਹੀ 'ਚ ਇਸ ਸਮੱਸਿਆ ਦੇ ਇਲਾਜ ਲਈ ਬੈਂਗਲੁਰੂ ਗਏ ਸਨ ਅਤੇ ਇਕ ਹਫਤੇ ਤੋਂ ਜ਼ਿਆਦਾ ਉਹ ਉੱਥੇ ਰਹੇ ਅਤੇ ਕੁਦਰਤੀ ਇਲਾਜ ਕਰਵਾਇਆ ਪਰ ਕੁਝ ਲੋਕ ਇਸ ਨੂੰ ਵੀ ਡਰਾਮਾ ਦੱਸ ਰਹੇ ਹਨ, ਕਿਉਂਕਿ ਇਸ ਦੇ ਇਲਾਜ ਦੇ ਨਤੀਜੇ ਉਨ੍ਹਾਂ ਨੂੰ ਦਿਖਾਈ ਨਹੀਂ ਦਿੰਦੇ। ਲੰਬੇ ਸਮੇਂ ਤੱਕ ਖੰਘ ਦੀ ਸਮੱਸਿਆ ਕਾਰਨ ਡਾਕਟਰਾਂ ਨੂੰ ਇਸ ਦੇ ਪਿੱਛੇ ਦੀ ਵਜਾਂ ਬਾਰੇ ਪਤਾ ਨਹੀਂ ਲੱਗ ਰਿਹਾ ਹੈ।