ਉੱਤਰੀ ਕੋਰੀਆ ਦੇ ਰਾਕੇਟ ਪਰੀਖਣ ਨਾਲ ਸ਼ਾਂਤੀ ਗੱਲਬਾਤ ਨੂੰ ਲੱਗਾ ਧੱਕਾ : ਦੱਖਣੀ ਕੋਰੀਆ

Global News

ਸੋਲ— ਦੱਖਣੀ ਕੋਰੀਆ ਦੀ ਰਾਸ਼ਟਰਪਤੀ ਪਾਰਕ ਗਯੂਨ ਹੇ ਨੇ ਕਿਹਾ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਉੱਤਰੀ ਕੋਰੀਆ ਵਲੋਂ ਰਾਕੇਟ ਪ੍ਰੀਖਣ ਨਾਲ ਸ਼ਾਂਤੀ ਗੱਲਬਾਤ ਨੂੰ ਧੱਕਾ ਲੱਗਾ ਹੈ। ਗਯੂਨ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਰਾਕੇਟ ਪ੍ਰੀਖਣ ਨੇ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ ਕਿ ਉਹ ਸ਼ਾਂਤੀ ਸਥਾਪਤ ਨਹੀਂ ਕਰਨਾ ਚਾਹੁੰਦੇ। ਰਾਸ਼ਟਰਪਤੀ ਨੇ ਆਪਣੇ ਦੇਸ਼ ਦੀ ਸੰਸਦ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਜੇਕਰ ਅਜਿਹਾ ਕਰਨ ਤੋਂ ਨਾ ਰੋਕਿਆ ਗਿਆ ਤਾਂ ਉਹ ਪ੍ਰਮਾਣੂ ਮਿਸਾਇਲ ਵੀ ਤੈਨਾਤ ਕਰ ਸਕਦਾ ਹੈ।

 

ਉੱਤਰੀ ਕੋਰੀਆ ਨੇ 7 ਫਰਵਰੀ ਨੂੰ ਲੰਬੀ ਦੂਰੀ ਦਾ ਰਾਕੇਟ ਲਾਂਚ ਕੀਤਾ ਸੀ। ਉਸਦੀ ਇਸ ਗਤੀਵਿਧੀ ਦੀ ਅੰਤਰ ਰਾਸ਼ਟਰੀ ਭਾਈਚਾਰੇ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਸੀ ਅਤੇ ਸੰਸਾਰ ਦੀਆਂ ਮਹਾਂ ਸ਼ਕਤੀਆਂ ਅਮਰੀਕਾ, ਜਪਾਨ ਅਤੇ ਦੱਖਣੀ ਕੋਰੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਐਮਰਜੈਂਸੀ ਬੈਠਕ ਬੁਲਾਉਣ ਦੀ ਅਪੀਲ ਵੀ ਕੀਤੀ ਸੀ।