ਗਵਾਟੇਮਾਲਾ ''ਚ ਗ੍ਰੇਨੇਡ ਹਮਲੇ ਵਿਚ 9 ਲੋਕਾਂ ਦੀ ਗ੍ਰਿਫਤਾਰੀ

Global News

ਗਵਾਟੇਮਾਲਾ ਸਿਟੀ— ਗਵਾਟੇਮਾਲਾ ਵਿਚ ਪਿਛਲੇ ਸਾਲ ਹੋਏ ਇਕ ਗ੍ਰੇਨੇਡ ਹਮਲੇ ਦੇ ਮਾਮਲੇ ਵਿਚ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਹਸਪਤਾਲ ਦੇ ਬਾਹਰ ਹੋਏ ਇਸ ਹਮਲੇ ਵਿਚ ਛੇ ਲੋਕ ਮਾਰੇ ਗਏ ਸਨ ਅਤੇ 30 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਤਿੰਨ ਨਾਬਾਲਗ ਸ਼ਾਮਲ ਹਨ। ਇਹ ਹਮਲਾ ਮਾਰਚ, 2015 ਵਿਚ ਹੋਇਆ ਸੀ, ਜਦੋਂ 'ਬੈਰੀਓ 18' ਨਾਮੀ ਇਕ ਗਿਰੋਹ ਦੇ ਮੈਂਬਰਾਂ ਨੇ ਵਿਰੋਧੀ ਗਿਰੋਹ ਦੇ ਇਕ ਮੈਂਬਰ ਨੂੰ ਹਸਪਤਾਲ ਲਿਜਾ ਰਹੇ ਜੇਲ੍ਹ ਸੁਰੱਖਿਆ ਕਰਮੀਆਂ 'ਤੇ ਗ੍ਰੇਨੇਡ ਸੁੱਟ ਦਿੱਤਾ ਸੀ। ਹਮਲੇ ਵਿਚ ਉਹ ਕੈਦੀ ਤੇ ਸੁਰੱਖਿਆ ਕਰਮੀ ਬਚ ਗਏ ਸਨ ਪਰ ਹਸਪਤਾਲ ਜਾ ਰਹੇ ਦੋ ਹੋਰ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਚਾਰ ਹੋਰ ਲੋਕਾਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਕੱਲ੍ਹ ਗ੍ਰਿਫਤਾਰ ਕੀਤੇ ਗਏ ਲੋਕ ਕਤਲ ਦੇ ਤਿੰਨ ਹੋਰ ਮਾਮਲਿਆਂ ਵਿਚ ਵੀ ਲੋੜੀਂਦੇ ਸਨ।