ਭ੍ਰਿਸ਼ਟਾਚਾਰ ਦੇ ਦੋਸ਼ ''ਚ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਜੇਲ

Global News

ਸਿੰਗਾਪੁਰ— ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਏਹੂਦ ਓਲਮਰਟ ਨੂੰ ਭ੍ਰਿਸ਼ਟਾਚਾਰ ਕਰਨ ਅਤੇ ਨਿਆਂ ਵਿਵਸਥਾ ਵਿਚ ਰੁਕਾਵਟ ਪਾਉਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਅਤੇ 19 ਮਹੀਨਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ। ਸਥਾਨਕ ਖਬਰਾਂ ਮੁਤਾਬਕ ਇਜ਼ਰਾਈਲ ਦੇ ਇਤਿਹਾਸ ਵਿਚ ਇਹ ਪਹਿਲਾ ਮਾਮਲਾ ਹੈ ਜਿਸ ਵਿਚ ਕਿਸੇ ਸਾਬਕਾ ਪ੍ਰਧਾਨ ਮੰਤਰੀ ਨੂੰ ਜੇਲ ਭੇਜਿਆ ਗਿਆ ਹੋਵੇ। 70 ਸਾਲ ਦੇ ਓਲਮਰਟ ਨੇ ਮਾਰਚ, 2014 ਵਿਚ ਦੇਸ਼ ਦੇ ਸੁਪਰੀਮ ਕੋਰਟ ਨੇ ਰਾਜਧਾਨੀ ਯੇਰੂ ਸ਼ਲਮ ਵਿਚ ਵਿਵਾਦਿਤ ਪ੍ਰੋਜੈਕਟ 'ਰਿਅਲ ਸਟੇਟ' ਨੂੰ ਸਥਾਪਿਤ ਕਰਨ ਵਿਚ ਰਿਸ਼ਵਤ ਲਈ ਸੀ। ਸਾਬਕਾ ਪ੍ਰਧਾਨ ਮੰਤਰੀ ਨੂੰ ਕੱਲ ਰਾਮਲੇ ਸਥਿਤ ਮਾਸੀਆਹੂ ਜੇਲ ਵਿਚ ਲੈ ਜਾਇਆ ਗਿਆ। ਉਹ 2006 ਤੋਂ 2009 ਤਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਨੇ ਆਪਣੇ ਅਹੁਦੇ 'ਤੇ ਰਿਸ਼ਵਤਖੋਰੀ, ਜਾਲਸਾਜ਼ੀ ਅਤੇ ਸਾਬਕਾ ਸਹਿਯੋਗੀ ਨੂੰ ਆਪਣੇ ਖਿਲਾਫ ਗਵਾਹੀ ਤੋਂ ਰੋਕਣ ਦਾ ਜੁਰਮ ਕੀਤਾ। ਸਥਾਨਕ ਮੀਡੀਆ ਵਿਚ ਓਲਮਰਟ ਦੀ ਵੀਡਿਓ ਵੀ ਜਾਰੀ ਕੀਤੀ ਗਈ ਹੈ ਜਿਸ ਵਿਚ ਉਹ ਆਪਣੇ ਆਪ ਨੂੰ ਨਿਰਦੋਸ਼ ਕਹਿ ਰਹੇ ਸਨ।

 

ਓਲਮਰਟ ਨੇ ਕਿਹਾ, ''ਇਸ ਸਮੇਂ ਮੈਂ ਸਿਰਫ ਇੰਨਾ ਹੀ ਕਹਿਣਾ ਹੈ ਕਿ ਮੇਰੇ 'ਤੇ ਲੱਗੇ ਸਾਰੇ ਦੋਸ਼ ਝੂਠ ਹਨ। ਇਕ ਪ੍ਰਧਾਨ ਮੰਤਰੀ ਦੇ ਰੂਪ ਵਿਚ ਮੇਰੀ ਜ਼ਿੰਮੇਵਾਰੀ ਦੇਸ਼ ਦੀ ਸੁਰੱਖਿਆ ਕਰਨਾ ਸੀ ਪਰ ਮੈਂ ਇਸ ਸਮੇਂ ਜੇਲ ਜਾ ਰਿਹਾ ਹਾਂ।''  ਜੇਲ ਦੇ ਬੁਲਾਰੇ ਨੇ ਦੱਸਿਆ ਕਿ ਓਲਮਰਟ ਨੂੰ ਬਲਾਕ-10 ਵਿਚ ਰੱਖਿਆ ਜਾਵੇਗਾ। ਇਸ ਜਗ੍ਹਾ 'ਚ ਉਹ ਕੈਦੀ ਰਹਿੰਦੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਕਾਰਨਾਂ ਕਰਕੇ ਹੋਰ ਕੈਦੀਆਂ ਨਾਲ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਸਥਾਨ 'ਤੇ ਓਲਮਰਟ ਨੂੰ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ।