ਹੁਣ ਰਿਕਾਰਡਾਂ ''ਚ ਦਰਜ ਹੋਵੇਗਾ ''ਮਾਂ'' ਦਾ ਨਾਂ

Global News

ਉੱਨਾਵ— ਉੱਤਰ ਪ੍ਰਦੇਸ਼ 'ਚ ਜਲਦੀ ਹੀ ਸਰਕਾਰੀ ਰਿਕਾਡਰਾਂ ਅਤੇ ਸਰਟੀਫਿਕੇਟਾਂ 'ਚ ਪਿਤਾ ਦੇ ਨਾਂ ਨਾਲ ਮਾਂ ਦਾ ਵੀ ਨਾਂ ਦਰਜ ਕੀਤਾ ਜਾਵੇਗਾ। ਅਧਿਕਾਰਤ ਸੂਤਰਾਂ ਨੇ ਇੱਥੇ ਦੱਸਿਆ ਕਿ ਸਰਕਾਰ ਮਾਂ ਨੂੰ ਬਰਾਬਰੀ ਦਾ ਸਨਮਾਨ ਦਿਵਾਉਣ ਲਈ ਇਹ ਨਵੀਂ ਵਿਵਸਥਾ ਲਾਗੂ ਕਰਨ ਜਾ ਰਹੀ ਹੈ। ਇਸ ਲਈ ਮਹਿਲਾ ਕਲਿਆਣ ਵਿਭਾਗ ਜਲਦੀ ਹੀ ਇਕ ਹੁਕਮ ਜਾਰੀ ਕਰੇਗਾ। ਉਨ੍ਹਾਂ ਦੱਸਿਆ ਕਿ ਅਜੇ ਤਕ ਸਿਰਫ ਸਿੱਖਿਅਕ ਸਰਟੀਫਿਕੇਟਾਂ 'ਚ ਹੀ ਮਾਂ ਦਾ ਨਾਂ ਦਰਜ ਕੀਤਾ ਜਾਂਦਾ ਸੀ। ਇਸ ਫੈਸਲੇ ਦੇ ਲਾਗੂ ਹੁੰਦੇ ਹੀ ਸਾਰੇ ਵਿਭਾਗਾਂ ਨੂੰ ਜ਼ਰੂਰੀ ਰੂਪ ਨਾਲ ਰਿਕਾਰਡਾਂ ਅਤੇ ਸਰਟੀਫਿਕੇਟਾਂ 'ਚ ਮਾਂ ਦਾ ਨਾਂ ਦਰਜ ਕਰਨਾ ਹੋਵੇਗਾ। 


ਸੂਤਰਾਂ ਮੁਤਾਬਕ ਅਜੇ ਤੱਕ ਸਿਰਫ ਸਿੱਖਿਅਕ ਸਰਟੀਫਿਕੇਟਾਂ 'ਤੇ ਹੀ ਮਾਂ ਦਾ ਨਾਂ ਦਰਜ ਕੀਤਾ ਜਾਂਦਾ ਹੈ, ਇਸ ਤੋਂ ਇਲਾਵਾ ਕਿਸੇ ਵੀ ਸਰਕਾਰੀ ਅਤੇ ਗੈਰ-ਸਰਕਾਰੀ ਰਿਕਾਰਡ 'ਚ ਮਾਂ ਦਾ ਨਾਂ ਦਰਜ ਹੁੰਦਾ ਹੈ। ਸਮੇਂ-ਸਮੇਂ 'ਤੇ ਕੁਝ ਸੰਗਠਨ ਇਸ ਦੀ ਮੰਗ ਕਰਦੇ ਰਹਿੰਦੇ ਹਨ। ਇਸ ਦੇ ਮੱਦੇਨਜ਼ਰ ਪ੍ਰਦੇਸ਼ ਸਰਕਾਰ ਹੁਣ ਸੂਬੇ ਵਿਚ ਵਿਵਸਥਾ ਕਰਨ ਜਾ ਰਹੀ ਹੈ। ਡਰਾਈਵਿੰਗ ਲਾਈਸੈਂਸ, ਪਰਿਚੈ ਪੱਤਰ, ਬੈਂਕਾਂ ਦੀ ਪਾਸਬੁੱਕ, ਹਥਿਆਰ ਲਾਈਸੈਂਸ, ਜਨਮ ਅਤੇ ਮੌਤ ਸਰਟੀਫਿਕੇਟ ਸਮੇਤ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟਾਂ ਅਤੇ ਰਿਕਾਰਡਾਂ 'ਚ ਜ਼ਰੂਰੀ ਰੂਪ ਨਾਲ ਮਾਂ ਦਾ ਵੀ ਨਾਂ ਦਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਦੇਸ਼ ਸਰਕਾਰ ਨੌਕਰੀਆਂ 'ਚ ਬੇਨਤੀ ਲਈ ਨਿਕਲਣ ਵਾਲੇ ਫਾਰਮਾਂ 'ਚ ਵੀ ਮਾਂ ਦਾ ਨਾਂ ਦਰਜ ਕਰਵਾਏਗੀ। ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਵਿਚ ਬਣਨ ਵਾਲੀਆਂ ਪਰਚਿਆਂ 'ਚ ਵੀ ਮਾਂ ਦਾ ਨਾਂ ਦਰਜ ਕੀਤਾ ਜਾਵੇਗਾ।