ਯਾਸੀਨ ਮਲਿਕ ਹਸਪਤਾਲ ''ਚ ਭਰਤੀ

Global News

ਸ਼੍ਰੀਨਗਰ— ਵੱਖਵਾਦੀ ਸੰਗਠਨ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐੱਲ. ਐੱਫ.) ਦੇ ਪ੍ਰਧਾਨ ਮੁਹੰਮਦ ਯਾਸੀਨ ਮਲਿਕ ਨੂੰ ਕੱਲ੍ਹ ਸ਼੍ਰੀਨਗਰ 'ਚ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮਲਿਕ ਕੱਲ੍ਹ ਸਵੇਰ ਤੋਂ ਤੇਜ਼ ਬੁਖਾਰ ਨਾਲ ਪੀੜਤ ਸਨ। ਇਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੇ ਕੁਝ ਮੈਡੀਕਲ ਟੈਸਟ ਕੀਤੇ ਗਏ। ਹੁਣ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਦੱਸਿਆ ਜਾ ਰਿਹਾ ਹੈ।