ਤੀਜੇ ਟੀ-20 ''ਚ ਅਸ਼ਵਿਨ ਨੇ ਬਣਾਇਆ ਵੱਡਾ ਰਿਕਾਰਡ

Global News

ਨਵੀਂ ਦਿੱਲੀ— ਭਾਰਤ-ਸ਼੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਸੀਰੀਜ਼ ਦੇ ਤੀਜੇ ਤੇ ਆਖਰੀ ਟੀ-20 ਮੈਚ ਦੌਰਾਨ ਰਵੀਚੰਦਰਨ ਅਸ਼ਵਿਨ ਨੇ ਗੇਂਦਬਾਜ਼ੀ 'ਚ ਰਿਕਾਰਡ ਬਣਾਇਆ। ਅਸ਼ਵਿਨ ਨੇ 4 ਓਵਰਾਂ 'ਚ 1 ਮੇਡਨ ਸਣੇ ਸਿਰਫ 8 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ, ਜੋ ਟੀ-20 ਕ੍ਰਿਕਟ 'ਚ ਉਸ ਦਾ ਹੁਣ ਤਕ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਦਾ ਰਿਕਾਰਡ ਬਣ ਗਿਆ ਹੈ।


ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਅਸ਼ਵਿਨ ਦੇ ਨਾਂ ਸੀ, ਜਦੋਂ ਉਸ ਨੇ 30 ਮਾਰਚ, 2014 ਨੂੰ ਢਾਕਾ 'ਚ ਆਸਟ੍ਰੇਲੀਆ ਖਿਲਾਫ 11 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ਸਨ। ਇਸ ਸੂਚੀ 'ਚ ਤੀਜੇ ਸਥਾਨ 'ਤੇ ਆਫ ਸਪਿਨਰ ਹਰਭਜਨ ਸਿੰਘ ਹੈ, ਜਿਸ ਨੇ ਕੋਲੰਬੋ 'ਚ 23 ਸਤੰਬਰ, 2012 ਨੂੰ 12 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਸਨ। ਇਸ ਲੜੀ 'ਚ ਚੌਥੇ ਸਥਾਨ 'ਤੇ ਤੇਜ਼ ਗੇਂਦਬਾਜ਼ ਆਰ. ਪੀ. ਸਿੰਘ ਹੈ, ਜਿਸ ਨੇ ਡਰਬਨ 'ਚ 20 ਸਤੰਬਰ, 2007 ਨੂੰ ਦੱਖਣੀ ਅਫਰੀਕਾ ਖਿਲਾਫ 13 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਸਨ।