ਸ਼ਿਖਰ ਧਵਨ ਨੇ ਅਚਾਨਕ ਕਰ ਦਿੱਤਾ ਸੰਨਿਆਸ ਦਾ ਐਲਾਨ!

Global News

ਨਵੀਂ ਦਿੱਲੀ- ਟੀਮ ਇੰਡੀਆ ਦੇ ਧਮਾਕੇਦਾਰ ਖਿਡਾਰੀ ਸ਼ਿਖਰ ਧਵਨ ਨੇ ਉਸ ਸਮੇਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ। ਦਰਅਸਲ, ਧਵਨ ਨੇ ਕੌਮਾਂਤਰੀ ਅਤੇ ਘਰੇਲੂ ਕ੍ਰਿਕਟ 'ਚ ਗੇਂਦਬਾਜ਼ੀ ਤੋਂ ਰਿਟਾਇਰਮੈਂਟ ਲੈ ਲਈ ਹੈ। ਉਨ੍ਹਾਂ ਇਸ ਗੱਲ ਦਾ ਐਲਾਨ ਬਹੁਤ ਅਲਗ ਅੰਦਾਜ਼ 'ਚ ਕੀਤਾ।
 

ਸ਼੍ਰੀਲੰਕਾ ਦੇ ਖਿਲਾਫ ਖੇਡੇ ਗਏ ਦੂਜੇ ਟੀ-20 ਮੈਚ ਦੇ ਬਾਅਦ ਧਵਨ ਨੇ ਕਿਹਾ ਕਿ ਮੈਂ ਗੇਂਦ ਚੰਗੀ ਤਰ੍ਹਾਂ ਹਿਟ ਕਰ ਰਿਹਾ ਸੀ। ਮੈ ਆਪਣੀ ਨੈਚੁਰਲ ਗੇਮ ਖੇਡਣਾ ਪਸੰਦ ਕਰਦਾ ਹਾਂ। ਮੈਨੂੰ ਕਪਤਾਨ ਅਤੇ ਕੋਚ ਸਟਾਫ ਤੋਂ ਪੂਰਾ ਸੁਪੋਰਟ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਦੇ ਖਿਲਾਫ ਇਕ ਸੀਰੀਜ਼ ਦੇ ਦੌਰਾਨ ਧਵਨ ਦੇ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਆਈ.ਸੀ.ਸੀ. ਤੋਂ ਉਨ੍ਹਾਂ ਨੂੰ ਚਿਤਾਵਨੀ ਮਿਲੀ ਸੀ। ਜਦੋਂ ਇਸ ਬਾਰੇ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ਮੈਂ ਆਪਣੇ ਸਾਰੇ ਫੈਨਸ ਨੂੰ ਦੱਸਣਾ ਚਾਹਾਂਗਾ ਕਿ ਮੈਂ ਅਧਿਕਾਰਤ ਤੌਰ 'ਤੇ ਰਿਟਾਇਰ ਹੋ ਰਿਹਾ ਹਾਂ...ਕੌਮਾਂਤਰੀ ਅਤੇ ਘਰੇਲੂ ਕ੍ਰਿਕਟ 'ਚ ਗੇਂਦਬਾਜ਼ੀ ਕਰਨ ਤੋਂ। ਇਸ ਬਿਆਨ 'ਤੇ ਉਨ੍ਹਾਂ ਕਾਫੀ ਲੰਬਾ ਗੈਪ ਲਿਆ ਜਿਸ ਦੇ ਵਿਚਾਲੇ ਫੈਨਸ ਕਾਫੀ ਨਿਰਾਸ਼ ਅਤੇ ਹੈਰਾਨ ਰਹਿ ਗਏ ਸਨ।