ਸਲਮਾਨ ਤੇ ਸੁਸ਼ਮਿਤਾ ਨੇ ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਨਾਲ ਕੀਤਾ ਡਿਨਰ

Global News

ਮੁੰਬਈ : ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜਾਇਦ ਬਿਨ ਸੁਲਤਾਨ ਅਲ-ਨਾਹਯਨ ਦੇ ਸਨਮਾਨ 'ਚ ਮੁੰਬਈ 'ਚ ਡਿਨਰ ਪਾਰਟੀ ਰੱਖੀ ਗਈ। ਇਸ ਮੌਕੇ ਸੁਪਰ ਸਟਾਰ ਸਲਮਾਨ ਖਾਨ ਅਤੇ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਵੀ ਸੱਦਾ ਦਿੱਤਾ ਗਿਆ।


ਇਸ ਪਾਰਟੀ ਦੀਆਂ ਕੁਝ ਤਸਵੀਰਾਂ ਸਲਮਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ 'ਤੇ ਵੀ ਸਾਂਝੀਆਂ ਕੀਤੀਆਂ। ਇਹੀ ਨਹੀਂ, ਇਸ ਗ੍ਰੈਂਡ ਈਵੈਂਟ ਦੀ ਇਕ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ।
ਕਈ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਸਲਮਾਨ ਅਤੇ ਸੁਸ਼ਮਿਤਾ ਕਾਫੀ ਸਮੇਂ ਤੋਂ ਚੰਗੇ ਦੋਸਤ ਵੀ ਹਨ। ਸੁਸ਼ਮਿਤਾ ਸੇਨ ਨੇ ਵੀ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ 'ਚ ਸਲਮਾਨ ਅਤੇ ਸੁਸ਼ਮਿਤਾ ਦੋਵੇਂ ਕਾਲੇ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ।