ਪ੍ਰਿਟੀ ਅਤੇ ਅਮਿਸ਼ਾ ਨਾਲ ਰੋਮਾਂਸ ਕਰਨਗੇ ਸੰਨੀ ਦਿਓਲ

Global News

ਮੁੰਬਈ : ਬਾਲੀਵੁੱਡ ਦੇ ਮਾਚੋਮੈਨ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ 'ਭੈਯਾ ਜੀ ਸੁਪਰਹਿੱਟ' ਵਿਚ ਉਨ੍ਹਾਂ ਦੀ ਜੋੜੀ ਪ੍ਰਿਟੀ ਜ਼ਿੰਟਾ ਅਤੇ ਅਮਿਸ਼ਾ ਪਟੇਲ ਨਾਲ ਨਜ਼ਰ ਆਏਗੀ। ਹੁਣੇ ਜਿਹੇ ਸੰਨੀ ਦੀ ਫਿਲਮ 'ਘਾਇਲ ਵਨਸ ਅਗੇਨ' ਰਿਲੀਜ਼ ਹੋਈ ਹੈ। ਫਿਲਮ ਦੀ ਸਫਲਤਾ ਤੋਂ ਬਾਅਦ ਉਹ ਆਪਣੀ ਅਗਲੀ ਫਿਲਮ ਵੱਲ ਧਿਆਨ ਦੇਣ ਲੱਗੇ ਹਨ। ਫਿਲਮ 'ਭੈਯਾ ਜੀ ਸੁਪਰਹਿੱਟ' ਦੀ ਸ਼ੂਟਿੰਗ ਛੇਤੀ ਸ਼ੁਰੂ ਕੀਤੀ ਜਾਵੇਗੀ। ਇਸ ਫਿਲਮ 'ਚ ਸੰਨੀ ਨਾਲ ਅਮਿਸ਼ਾ ਪਟੇਲ ਅਤੇ ਪ੍ਰਿਟੀ ਜ਼ਿੰਟਾ ਨਜ਼ਰ ਆਉਣਗੀਆਂ। ਸੰਨੀ ਆਪਣੀ ਇਸ ਫਿਲਮ 'ਚ ਵੀ ਐਕਸ਼ਨ ਹੀਰੋ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।


ਸੰਨੀ ਅਤੇ ਪ੍ਰਿਟੀ ਦੀ ਜੋੜੀ ਫਿਲਮ 'ਹੀਰੋ' ਵਿਚ ਪਹਿਲਾਂ ਵੀ ਨਜ਼ਰ ਆ ਚੁੱਕੀ ਹੈ। ਸੰਨੀ ਨੇ ਅਮਿਸ਼ਾ ਨਾਲ ਫਿਲਮ 'ਗ਼ਦਰ : ਏਕ ਪ੍ਰੇਮ ਕਥਾ' ਵਿਚ ਵੀ ਕੰਮ ਕੀਤਾ ਹੈ। ਹਾਲ ਹੀ 'ਚ ਇਕ ਈਵੈਂਟ ਦੌਰਾਨ ਸੰਨੀ ਨੇ ਕਿਹਾ ਸੀ ਕਿ ਬਾਲੀਵੁੱਡ ਦੀ ਇਸ ਰੇਸ 'ਚ ਉਹ ਕਾਫੀ ਪਿਛਾਂਹ ਰਹਿ ਗਏ ਹਨ। ਕਈ ਸਾਲਾਂ ਬਾਅਦ ਇਕੋ ਫਿਲਮ ਆਉਣ ਕਾਰਨ ਦਰਸ਼ਕ ਅਦਾਕਾਰ ਨੂੰ ਭੁੱਲਣ ਲੱਗਦੇ ਹਨ, ਇਸ ਲਈ ਹੁਣ ਉਹ ਸਾਲ 'ਚ ਦੋ-ਤਿੰਨ ਫਿਲਮਾਂ ਕਰਦੇ ਨਜ਼ਰ ਆਉਣਗੇ। ਨੀਰਜ ਪਾਠਕ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਸੰਨੀ ਤੋਂ ਇਲਾਵਾ ਅਰਸ਼ਦ ਵਾਰਸੀ ਅਤੇ ਸ਼੍ਰੇਅਸ ਤਲਪੜੇ ਵੀ ਨਜ਼ਰ ਆਉਣਗੇ।