ਕੈਨੇਡਾ ''ਚ ਪਿਆਰ ਕਰਨਾ ਹੋਇਆ ਮਹਿੰਗਾ!

Global News

ਟੋਰਾਂਟੋ— ਜੇਕਰ ਤੁਸੀਂ ਵੈਲੇਨਟਾਈਨ ਡੇਅ 'ਤੇ ਕਿਸੀ ਕੁੜੀ ਦੇ ਪਿਆਰ ਵਿਚ ਗ੍ਰਿਫਤਾਰ ਹੋਣਾ ਚਾਹੁੰਦੇ ਹੋ ਤਾਂ ਇਕ ਵਾਰ ਆਪਣਾ ਬਟੂਆ ਜ਼ਰੂਰ ਦੇਖ ਲਓ ਕਿਉਂਕਿ ਇਕ ਦਿਲਚਸਪ ਸਰਵੇਖਣ ਮੁਤਾਬਕ ਇਕ ਸਾਲ ਦੌਰਾਨ ਡੇਟਿੰਗ, ਸਗਾਈ ਅਤੇ ਵਿਆਹ 'ਤੇ ਕੁੱਲ ਮਿਲ ਕੇ 61,821 ਡਾਲਰ ਯਾਨੀ 30 ਲੱਖ ਰੁਪਏ ਖਰਚ ਹੁੰਦੇ ਹਨ। 
 

ਪਿਛਲੇ ਇਕ ਸਾਲ ਵਿਚ ਪਿਆਰ 'ਤੇ ਆਉਣ ਵਾਲੇ ਖਰਚੇ 'ਚ 22.8 ਫੀਸਦੀ ਵਾਧਾ ਹੋਇਆ ਹੈ। ਟੋਰਾਂਟੋ ਦੀ ਇਕ ਵਿੱਤੀ ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਰੇਟਸੁਪਰਮਾਰਕੀਟਡਾਟਸੀਏ ਨੇ ਇਹ ਜਾਣਕਾਰੀ ਦਿੱਤੀ ਹੈ। ਸੀ. ਟੀ. ਵੀ. ਨਿਊਜ਼ ਦੀ ਰਿਪੋਰਟ ਵਿਚ ਇਸ ਸਰਵੇਖਣ ਬਾਰੇ ਦੱਸਿਆ ਗਿਆ ਕਿ ਕੈਨੇਡਾ ਵਿਚ ਮਹਿੰਗਾਈ ਵਧਣ ਦੇ ਕਾਰਨ ਘੁੰਮਣ ਅਤੇ ਖਾਣ-ਪੀਣ ਦਾ ਖਰਚਾ ਵੱਧ ਗਿਆ ਹੈ ਅਤੇ ਪਿਆਰ 'ਚ ਹੋਣ ਵਾਲੇ ਖਰਚੇ ਹੋਰ ਮਹਿੰਗੇ ਹੋ ਗਏ ਹਨ। ਰੇਟਸੁਪਰਮਾਰਕੀਟਡਾਟਸੀਏ ਦੇ ਸੰਪਾਦਕ ਪੇਨੇਲੋਪ ਗ੍ਰਾਹਮ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਕਿ ਉਪਭੋਗਤਾਵਾਂ ਦੀ ਖਰੀਦ ਦੀ ਸਮਰੱਥਾ ਘਟਦੀ ਜਾ ਰਹੀ ਹੈ। ਇਸ ਲਈ ਹੁਣ ਪ੍ਰੇਮੀ ਜੋੜਿਆਂ ਨੂੰ ਸੋਚ-ਸਮਝ ਕੇ ਪੈਸੇ ਖਰਚ ਕਰਨੇ ਚਾਹੀਦੇ ਹਨ।