ਬ੍ਰਾਜ਼ੀਲ ਵਿਚ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ

Global News

ਸਾਓ ਪਾਓਲੋ— ਬ੍ਰਾਜ਼ੀਲ ਦੇ ਹਵਾਈ ਅੱਡੇ ਦੇ ਅਧਿਕਾਰੀ ਸ਼੍ਰੀ ਗੋਲ ਨੇ ਦੱਸਿਆ ਹੈ ਕਿ ਬ੍ਰਾਸੀਲੀਆ ਦੇ ਹਵਾਈ ਅੱਡੇ ਤੋਂ ਉਡਾਨ ਭਰਨ ਲੱਗੇ ਇਕ ਜਹਾਜ਼ ਦੇ ਇੰਜਣ ਨੂੰ ਅਚਾਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਸਾਰੇ ਮੁਸਾਫਰ ਅਤੇ ਅਮਲਾ ਸੁਰੱਖਿਅਤ ਬਚ ਗਏ ਹਨ। ਉਨ੍ਹਾਂ ਕਿਹਾ ਕਿ ਜਹਾਜ਼ ਦੇ ਸੱਜੇ ਪਾਸੇ ਕਿਸੇ ਤਕਨੀਕੀ ਖਰਾਬੀ ਕਾਰਨ ਅੱਗ ਲੱਗੀ ਸੀ, ਜਿਸ ਕਾਰਨ ਜਹਾਜ਼ ਨੂੰ ਉਡਾਨ ਭਰਨ ਤੋਂ ਰੋਕਿਆ ਗਿਆ। 
 

ਸ਼੍ਰੀ ਗੋਲ ਨੇ ਦੱਸਿਆ,'' ਜਿਸ ਸਮੇਂ ਜਹਾਜ਼ ਦੇ ਇੰਜਣ ਨੂੰ ਅੱਗ ਲੱਗੀ ਉਸ ਸਮੇਂ ਉਸ 'ਚ 145 ਮੁਸਾਫਰ ਮੌਜੂਦ ਸਨ। ਉਨ੍ਹਾਂ ਨੂੰ ਸੁਰੱਖਿਅਤ ਉਤਾਰ ਕੇ ਕਿਸੇ ਹੋਰ ਜਹਾਜ਼ ਰਾਹੀਂ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਇਆ ਗਿਆ।'' ਬ੍ਰਾਸੀਲੀਆ ਹਵਾਈ ਅੱਡੇ ਦੇ ਪ੍ਰੈਸ ਅਧਿਕਾਰੀ ਕੈਮਿਲਾ ਸਤਿਵਲਬਰਗ ਨੇ ਕਿਹਾ ਕਿ ਇਹ ਘਟਨਾ ਲਗਭਗ ਸ਼ਾਮ ਦੇ 3 ਵੱਜ ਕੇ 20 ਮਿੰਟ ਦੀ ਹੈ। ਤੁਰੰਤ ਹੀ 4 ਅੱਗ ਬੁਝਾਊ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਜੇ ਇਸ ਵਿਚ ਦੇਰੀ ਹੋ ਜਾਂਦੀ ਤਾਂ ਕੋਈ ਵੱਡਾ ਹਾਦਸਾ ਹੋ ਜਾਣਾ ਸੀÍ