ਸਾਲ 2045 ਤਕ ਲਗਭਗ ਹਰ ਇਨਸਾਨੀ ਕੰਮ ਕਰਨ ਵਿਚ ਸਮਰੱਥ ਹੋਵੇਗਾ ਰੋਬੋਟ

Global News

ਵਾਸ਼ਿੰਗਟਨ— ਬਨਾਵਟੀ ਦਿਮਾਗ ਵਿਚ ਦਿਨ-ਪ੍ਰਤੀਦਿਨ ਹੋ ਰਹੇ ਵਿਕਾਸ ਕਾਰਨ ਅਗਲੇ 30 ਸਾਲਾਂ ਵਿਚ ਰੋਬੋਟ ਲੱਗਭਗ ਉਹ ਸਾਰੇ ਕੰਮ ਕਰਨ ਵਿਚ ਸਮਰੱਥ ਹੋਵੇਗਾ ਜੋ ਇਨਸਾਨ ਕਰਦਾ ਹੈ ਅਤੇ ਮਾਹਿਰਾਂ ਨੇ ਦੱਸਿਆ ਹੈ ਕਿ ਇਹ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਦੇ ਰੋਜ਼ਗਾਰ ਲਈ ਖਤਰੇ ਦੀ ਘੰਟੀ ਹੈ।


ਅਮਰੀਕਾ ਸਥਿਤ ਰਾਈਸ ਯੂਨੀਵਰਸਿਟੀ ਵਿਚ ਕੰਪਿਊਟਰ ਵਿਗਿਆਨੀ ਮੋਸ਼ੇ ਵਰਦੀ ਨੇ ਉਮੀਦ ਪ੍ਰਗਟਾਈ ਹੈ ਕਿ 30 ਸਾਲਾਂ ਦੇ ਅੰਦਰ ਮਸ਼ੀਨ ਅਤੇ ਕੰਪਿਊਟਰ ਲੱਗਭਗ ਸਾਰੇ ਕੰਮ ਕਰੇਗਾ ਜੋ ਅਸੀਂ ਕਰਦੇ ਹਾਂ।