ਗਊ ਮਾਸ ਖਾਣ ਲਈ ਲੋਕਾਂ ਦੀ ਹੱਤਿਆ ਇਕ ਘਿਨੌਣਾ ਜੁਰਮ : ਤਸਲੀਮਾ

Global News

ਤਿਰੂਵਨੰਤਪੁਰਮ -  ਪ੍ਰਸਿੱਧ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਦਾ ਮੰਨਣਾ ਹੈ ਕਿ ਗਊ ਮਾਸ ਖਾਣ ਲਈ ਲੋਕਾਂ ਦੀ ਹੱਤਿਆ ਅਸਹਿਣਸ਼ੀਲਤਾ ਨਹੀਂ ਸਗੋਂ ਇਕ ਘਿਨੌਣਾ ਜੁਰਮ ਹੈ ਅਤੇ ਇਸ 'ਤੇ ਰੋਕ ਲੱਗਣੀ ਚਾਹੀਦੀ ਹੈ। ਹਾਲ ਹੀ 'ਚ ਕੋਝੀਕੋਡ ਸਾਹਿਤ ਮਹਾਉਤਸਵ 'ਚ ਹਿੱਸਾ ਲੈਣ ਲਈ ਕੇਰਲ ਆਈ ਤਸਲੀਮਾ ਨੇ ਇਹ ਪ੍ਰਗਟਾਵਾ ਮਲਿਆਲਮ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ, ''ਅਜਿਹਾ ਨਹੀਂ ਹੈ ਕਿ ਇਥੇ ਅਚਾਨਕ ਅਸਹਿਣਸ਼ੀਲਤਾ ਸ਼ੁਰੂ ਹੋ ਗਈ ਹੈ।

 

ਭਾਰਤ ਅਸਹਿਣਸ਼ੀਲ ਨਹੀਂ ਕਿਉਂਕਿ ਭਾਰਤ 'ਚ ਸੰਵਿਧਾਨ ਅਤੇ ਕਾਨੂੰਨ ਹੈ, ਜੋ ਅਸਹਿਣਸ਼ੀਲਤਾ ਦਾ ਸਮਰਥਨ ਨਹੀਂ ਕਰਦਾ। ਕੁਝ ਲੋਕ ਹਰ ਥਾਂ ਅਸਹਿਣਸ਼ੀਲ ਹੁੰਦੇ ਹਨ, ਸਖਤ ਕਾਨੂੰਨਾਂ ਕਾਰਨ ਤੁਸੀਂ ਅਸਹਿਣਸ਼ੀਲਤਾ ਦਾ ਆਚਰਣ ਨਹੀਂ ਕਰ ਸਕਦੇ। ਇਥੇ ਵੱਡੀ ਗਿਣਤੀ 'ਚ ਧਰਮ ਨਿਰਪੱਖ ਵਾਦੀਆਂ ਨੇ ਅਸਹਿਣਸ਼ੀਲਤਾ ਵਿਰੁੱਧ ਰੋਸ ਵਿਖਾਵਾ ਕੀਤਾ। ਇਹ ਇਕ ਚੰਗਾ ਸੰਕੇਤ ਹੈ।