ਮੰਦਰ ''ਚ ਡਾਕੂ ਸਰਗਨਾ ਦਦੁਆ ਦੀ ਮੂਰਤੀ ਸਥਾਪਿਤ, ਪੂਜਾ ਹੋ�ਈ ਸ਼ੁਰੂ

Global News

ਫਤਿਹਪੁਰ -  ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਦੋ ਦਹਾਕਿਆਂ ਤੱਕ ਆਪਣੀ ਅੱਤ ਮਚਾਉਣ ਵਾਲੇ ਡਾਕੂ ਸਰਗਨਾ ਸ਼ਿਵ ਕੁਮਾਰ ਉਰਫ ਦਦੁਆ ਦੀ ਆਦਮਕੱਦ ਮੂਰਤੀ ਦੀ ਸਥਾਪਨਾ ਐਤਵਾਰ ਨੂੰ ਫਤਿਹਪੁਰ ਜ਼ਿਲੇ ਦੇ ਨਰਸਸਿੰਘਪੁਰ ਕਬਰਹਾ ਪਿੰਡ 'ਚ ਉਸ ਦੇ ਵਲੋਂ ਉਸਾਰੇ ਗਏ ਮੰਦਰ 'ਚ ਸਥਾਪਿਤ ਕੀਤੀ ਗਈ। ਡਾਕੂ ਮੋਹਰ ਸਿੰਘ ਦੇ ਮਗਰੋਂ ਉੱਤਰ ਪ੍ਰਦੇਸ਼ 'ਚ ਇਹ ਦੂਜਾ ਮੌਕਾ ਹੈ, ਜਦੋਂ ਕਿਸੇ ਮ੍ਰਿਤਕ ਡਾਕੂ ਦੀ ਮੂਰਤੀ ਦੀ ਸਥਾਪਨਾ ਹੋਈ ਹੈ। 9 ਸਾਲਾ ਪਹਿਲਾਂ ਦਦੁਆ ਨੂੰ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ) ਨੇ  ਚਿੱਤਰਕੁਟ ਦੇ ਜੰਗਲ 'ਚ 5 ਸਾਥੀਆਂ ਸਮੇਤ ਮਾਰ ਮੁਕਾਇਆ ਸੀ। ਜੈਪੁਰ ਤੋਂ 3 ਕਰੋੜ ਰੁਪਏ ਦੇ ਮਹਿੰਗੇ ਪੱਥਰ ਦੀ ਡਾਕੂ ਦਦੁਆ ਅਤੇ ਉਸਦੀ ਪਤਨੀ ਸ਼ੀਆ ਦੇਵੀ ਦੀ ਮੂਰਤੀ ਅੱਜ ਮੰਦਰ 'ਚ ਪੂਰੇ ਵਿਧੀ-ਵਿਧਾਨ ਨਾਲ ਸਥਾਪਿਤ ਕਰ ਦਿੱਤੀ ਗਈ।