ਹੁਣ ਕ੍ਰਿਕਟ ''ਚ ਵੀ ਲਾਗੂ ਹੋ ਸਕਦਾ ਹੈ ਇਹ ਨਿਯਮ

Global News

ਲੰਡਨ- ਤੁਸੀਂ ਹੁਣ ਤੱਕ ਫੁੱਟਬਾਲ ਤੇ ਹਾਕੀ ਵਰਗੇ ਖੇਡਾਂ 'ਚ ਖਿਡਾਰੀਆਂ ਵਲੋਂ ਕੀਤੇ ਗਏ ਖਰਾਬ ਵਿਵਹਾਰ, ਸਲੇਜ਼ਿੰਗ, ਫਾਊਲ ਜਾਂ ਹਿੰਸਾ ਕਰਨ 'ਤੇ ਰੈਫਰੀ ਵਲੋਂ ਲਾਲ ਕਾਰਡ ਦਿੱਖਾ ਕੇ ਖਿਡਾਰੀ ਨੂੰ ਮੈਦਾਨ ਤੋਂ ਬਾਹਰ ਕਰਦਿਆਂ ਦੇਖਿਆ ਹੋਵੇਗਾ। ਹੁਣ ਜਲਦੀ ਹੀ ਇਹ ਨਿਯਮ ਕ੍ਰਿਕਟ 'ਚ ਵੀ ਲਾਗੂ ਹੋ ਸਕਦਾ ਹੈ। ਐੱਮ. ਸੀ. ਸੀ. ਯਾਨੀ ਮੈਲਬੋਰਨ ਕ੍ਰਿਕਟ ਇਸ ਨਿਯਮ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।


ਪਿਛਲੇ ਸਾਲ ਇੰਗਲੈਂਡ 'ਚ ਘੱਟ ਤੋਂ ਘੱਟ 5 ਮੈਚ ਖਿਡਾਰੀਆਂ ਵਲੋਂ ਕੀਤੇ ਗਏ ਮਾੜੇ ਵਤੀਰੇ ਕਰਕੇ ਰੱਦ ਕਰਨੇ ਪਏ ਸੀ। ਐੱਮ. ਸੀ. ਸੀ.  ਨੇ ਦੁਨੀਆ ਭਰ ਦੀਆਂ ਅੰਪਾਇਰ ਐਸੋਸੀਏਸ਼ਨ ਦੀ ਸਲਾਹ 'ਤੇ ਇਸ 'ਤੇ ਐਕਸ਼ਨ ਲੈਣ ਦਾ ਫੈਸਲਾ ਕੀਤਾ ਹੈ। ਜੇਕਰ ਐੱਮ. ਸੀ. ਸੀ. ਇਸ ਨਿਯਮ ਨੂੰ ਘਰੇਲੂ ਅਤੇ ਗੈਰ ਪੇਸ਼ੇਵਰ ਕ੍ਰਿਕਟ 'ਚ ਲਾਗੂ ਕਰ ਦਿੰਦੀ ਹੈ ਤਾਂ ਇਹ ਖੇਡ 'ਚ ਇਕ ਨਵੀਂ ਪਹਿਲ ਹੋਵੇਗੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਲਾਲ ਕਾਰਡ ਦਾ ਨਿਯਮ ਅੰਤਰਰਾਸ਼ਟਰੀ ਕ੍ਰਿਕਟ 'ਚ ਵੀ ਲਾਗੂ ਹੁੰਦਾ ਦਿਖਾਈ ਦੇਵੇ।