ਹੁਣ ਤੱਕ ਦਾ ਸਭ ਤੋਂ ਵੱਡਾ ਸ਼ੋਅ ਕਰਨ ਲਈ ਸਲਮਾਨ ਤਿਆਰ

Global News

ਮੁੰਬਈ : ਸਲਮਾਨ ਖਾਨ ਆਪਣੇ ਚਾਹੁਣ ਵਾਲਿਆਂ ਨੂੰ ਆਪਣੀਆਂ ਧੁਨਾਂ 'ਤੇ ਆਪਣੇ ਨਾਲ ਨਚਾਉਣ ਲਈ ਤਿਆਰ ਹਨ। ਛੇਤੀ ਹੀ ਉਹ ਗੁਜਰਾਤ ਦੇ ਸੂਰਤ 'ਚ ਪੇਸ਼ਕਾਰੀ ਦੇਣਗੇ। ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਐਂਟਰਟੇਨਮੈਂਟ ਸ਼ੋਅ ਦੱਸਿਆ ਜਾ ਰਿਹਾ ਹੈ, ਜਿਸ ਨੂੰ 'ਸਲਮਾਨ ਲਾਈਵ ਇਨ ਕੰਸਰਟ' ਨਾਂ ਦਿੱਤਾ ਗਿਆ ਹੈ।


ਜ਼ਿਕਰਯੋਗ ਹੈ ਕਿ ਸਲਮਾਨ ਲੰਬੇ ਸਮੇਂ ਪਿੱਛੋਂ ਕੋਈ ਲਾਈਵ ਐਕਟ ਕਰਨ ਵਾਲੇ ਹਨ। ਇਸ ਮੌਕੇ ਉਨ੍ਹਾਂ ਨਾਲ ਜੈਕਲੀਨ ਫਰਨਾਂਡੀਜ਼, ਚਿਤਰਾਂਗਦਾ ਸਿੰਘ, ਐਲੀ ਅਵਰਾਮ ਅਤੇ ਲਾਰੇਨ ਗੌਤਿਲਬ ਵਰਗੀਆਂ ਹਸੀਨਾਵਾਂ ਵੀ ਹੋਣਗੀਆਂ। ਇਸ ਸ਼ੋਅ ਨੂੰ ਮਨੀਸ਼ ਪਾਲ ਹੋਸਟ ਕਰਨਗੇ।


ਇਸ ਮੌਕੇ ਗਾਇਕਾ ਨੇਹਾ ਕੱਕੜ ਅਤੇ ਨਕਾਸ਼ ਅਜੀਜ਼ ਵੀ ਮੌਜੂਦ ਹੋਣਗੇ। ਇਸ ਤੋਂ ਇਲਾਵਾ 'ਕਾਮੇਡੀ ਨਾਈਟਸ ਵਿਦ ਕਪਿਲ' ਦੀ ਦਾਦੀ ਭਾਵ ਅਲੀ ਅਸਗਰ ਅਤੇ ਗੁੱਥੀ ਭਾਵ ਸੁਨੀਲ ਕੁਮਾਰ ਵੀ ਲੋਕਾਂ ਨੂੰ ਆਪਣੀਆਂ ਗੱਲਾਂ ਨਾਲ ਖੁਸ਼ ਕਰਨਗੇ। ਇਹ ਸ਼ੋਅ 19 ਫਰਵਰੀ ਨੂੰ ਸੂਰਤ ਦੇ ਡੀ.ਆਰ.ਬੀ. ਸਪੋਰਟਸ ਕੰਪਲੈਕਸ ਵਿਚ ਹੋਵੇਗਾ।