'ਬਾਹੁਬਲੀ 2' 'ਚ ਪ੍ਰਭਾਸ ਦਾ ਅਜਿਹਾ ਰੂਪ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ

Global News

ਮੁੰਬਈ- ਫ਼ਿਲਮ 'ਬਾਹੁਬਲੀ' ਦੀ ਸ਼ਾਨਦਾਰ ਕਾਮਯਾਬੀ ਦੇ ਬਾਅਦ ਦਰਸ਼ਕਾਂ ਨੂੰ ਹੁਣ ਇਸ ਦੇ ਸੀਕੁਅਲ ਦਾ ਇੰਤਜ਼ਾਰ ਹੈ। 'ਬਾਹੁਬਲੀ' 'ਚ ਡਾਇਰੈਕਟਰ ਨੇ ਕਈ ਅਜਿਹੇ ਸਵਾਲਾਂ ਨੂੰ ਛੱਡਿਆ ਸੀ, ਜਿਸ ਦਾ ਜਵਾਬ ਦਰਸ਼ਕ ਜਾਣਨ ਨੂੰ ਉਤਸੁਕ ਹੈ। ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ 'ਬਾਹੁਬਲੀ' ਭਾਰਤੀ ਸਿਨੇਮਾ ਦੀ ਅਜਿਹੀ ਫ਼ਿਲਮ ਹੈ ਜਿਸ ਨੂੰ ਦੇਖਣ ਨੂੰ ਸਭ ਬੇਤਾਬ ਹਨ।
 

ਪ੍ਰਭਾਸ ਨੂੰ 'ਬਾਹੁਬਲੀ 2' ਲਈ ਆਪਣਾ ਭਾਰ ਲਗਭਗ 150 ਕਿਲੋਗ੍ਰਾਮ ਕਰਨਾ ਹੈ। ਪ੍ਰਭਾਸ ਜੋ ਡਾਈਟ ਲੈ ਰਹੇ ਹਨ, ਉਹ ਜਾਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਸ ਲਈ ਉਹ ਸਪੈਸ਼ਲ ਡਾਈਟ ਲਈ 5 ਘੰਟੇ ਜਿਮ 'ਚ ਬਿਤਾ ਰਹੇ ਹਨ। ਅਜੇ ਤੱਕ ਸ਼ਾਇਦ ਹੀ ਇੰਡੀਅਨ ਸਿਨੇਮਾ 'ਚ ਕਿਸੇ ਅਦਾਕਾਰ ਨੇ ਆਪਣਾ ਭਾਰ ਇੰਨਾ ਵਧਾਇਆ ਹੋਵੇ। ਸੂਤਰਾਂ ਦੀ ਮੰਨੀਏ ਤਾਂ ਪ੍ਰਭਾਸ ਨੇ ਆਪਣਾ ਭਾਰ 130 ਕਿਲੋਗ੍ਰਾਮ ਕਰ ਲਿਆ ਹੈ ਅਤੇ ਉਹ ਆਪਣੇ ਟੀਚੇ ਤੋਂ ਸਿਰਫ 20 ਕਿਲੋਗ੍ਰਾਮ ਦੂਰ ਹਨ। ਉਹ ਰੋਜ਼ਾਨਾ 50 ਅੰਡੇ , ਢੇਰ ਸਾਰਾ ਬ੍ਰਾਊਨ ਰਾਈਸ, ਸਲਾਦ ਅਤੇ ਫਲ ਨਾਲ-ਨਾਲ ਅੱਧਾ ਕਿਲੋ ਚਿਕਨ ਖਾਂਦੇ ਹਨ।