ਕੈਲਗਰੀ ਕਰ ਰਿਹਾ ਹੈ ਰਿਫਿਊਜੀਆਂ ਲਈ ਬਿਹਤਰ ਕੰਮ : ਜੋਹਨ ਮੈਕਲਮ

Global News

ਕੈਲਗਰੀ (ਰਾਜੀਵ ਸ਼ਰਮਾ)- ਅੱਜ ਕੈਲਗਰੀ ਵਿਖੇ ਇਮੀਗ੍ਰੇਸ਼ਨ ਮੰਤਰੀ ਜੋਹਨ ਮੈਕਲਮ ਨੇ ਕੈਥਲਿਕ ਇਮੀਗ੍ਰੇਸ਼ਨ ਸੋਸਾਇਟੀ ਨਾਲ ਰਲ ਕੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਗੱਲਬਾਤ ਕਰਦੇ ਜੋਹਨ ਨੇ ਕਿਹਾ ਕਿ ਰਿਫਿਊਜੀਆਂ ਨੂੰ ਵਸਾਉਣ ਨੂੰ ਲੈ ਕੇ ਕੈਲਗਰੀ ਵਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ। ਹੁਣ ਤੱਕ ਕੈਨੇਡਾ ਵਿਚ 25 ਹਜ਼ਾਰ ਸੀਰੀਅਨ ਰਿਫਿਊਜੀਆਂ ਨੂੰ ਲਿਆਉਣ ਦੇ ਟੀਚੇ ਵਿਚ ਐਲਬਰਟਾ ਨੇ 3 ਹਜ਼ਾਰ ਨੂੰ ਵਸਾਉਣ ਦੀ ਹਾਮੀ ਭਰੀ ਹੈ ਅਤੇ ਕੈਲਗਰੀ ਵਿਚ ਹੁਣ ਤੱਕ 900 ਲੋਕ ਆ ਚੁੱਕੇ ਹਨ। ਇਸ ਮੌਕੇ ਕੈਨੇਡੀਅਨ ਨੈਸ਼ਨਲ ਰੇਲਵੇ ਵਲੋਂ 5 ਮਿਲੀਅਨ ਡਾਲਰ ਅਤੇ ਜੀ. ਐਮ. ਮੋਟਰ ਵਲੋਂ 50 ਹਜ਼ਾਰ ਡਾਲਰ ਮਦਦ ਲਈ ਦਿੱਤੇ ਗਏ।

 

ਇਸ ਤੋਂ ਪਹਿਲਾਂ ਦਸੰਬਰ ਵਿਚ ਮਨੁਲਾਈਫ ਇੰਸ਼ੌਰੈਂਸ ਵਲੋਂ 5 ਲੱਖ ਡਾਲਰ ਦੀ ਮਦਦ ਦਿੱਤੀ ਗਈ ਸੀ। ਇਸ ਮੌਕੇ ਮੇਅਰ ਨਹੀਦ ਨੈਨਸੀ ਨੇ ਕਿਹਾ ਕਿ ਰਿਫਿਊਜੀਆਂ ਦੇ ਪਰਿਵਾਰਾਂ ਨੂੰ ਵੱਡੇ ਘਰ ਚਾਹੀਦੇ ਹਨ ਕਿਉਂਕਿ ਉਨ੍ਹਾਂ ਦੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਕੈਲਗਰੀ ਸਕਾਈਵਿਊ ਤੇ ਲਿਬਰਲ ਐਮ. ਪੀ. ਦਰਸ਼ਨ ਸਿੰਘ ਕੰਗ ਨੇ ਕਿਹਾ ਕਿ ਕੈਲਗਰੀ ਇਨ੍ਹਾਂ ਲੋਕਾਂ ਦੀ ਮਦਦ ਪੂਰੀ ਤਰ੍ਹਾਂ ਕਰੇਗਾ ਅਤੇ ਇਨ੍ਹਾਂ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਣ ਦੇਵੇਗਾ।