ਕੈਨੇਡਾ ''ਚ ਡਰੱਗਜ ਕਾਰੋਬਾਰ ''ਚ ਫਸੇ ਪੰਜਾਬੀ ਨੂੰ ਦੇਸ਼ ਨਿਕਾਲਾ

Global News

ਵੈਨਕੂਵਰ— ਕੈਨੇਡਾ ਵਿਚ ਡਰੱਗਜ਼ ਦੇ ਕਾਰੋਬਾਰ ਵਿਚ ਫਸੇ ਇਕ ਪੰਜਾਬੀ ਨੌਜਵਾਨ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ। ਨੌਜਵਾਨ ਦਾ ਨਾਂ ਜਿੰਮੀ ਸੰਧੂ ਹੈ। ਸੰਧੂ ਸੱਤ ਸਾਲ ਦੀ ਉਮਰ ਵਿਚ ਬ੍ਰਿਟਿਸ਼ ਕੋਲੰਬੀਆ ਵਿਖੇ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਰਹਿਣ ਲਈ ਆਇਆ ਸੀ। ਕੈਨੇਡਾ ਵਿਚ ਉਹ ਨਸ਼ਿਆਂ ਦੇ ਕਾਰੋਬਾਰ ਵਿਚ ਫਸ ਗਿਆ। ਪੁਲਸ ਨੇ ਉਸ ਨੂੰ ਉਸ ਦੇ ਗਿਰੋਹ ਨਾਲ ਗ੍ਰਿਫਤਾਰ ਕੀਤਾ ਸੀ। ਸੰਧੂ ਨੇ ਕੈਨੇਡਾ ਦੀ ਅਦਾਲਤ ਵਿਚ ਆਪਣੇ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਰੱਦ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਉਹ ਨਸ਼ਿਆਂ ਦੇ ਕਾਰੋਬਾਰ ਨੂੰ ਕਦੋਂ ਦਾ ਛੱਡ ਚੁੱਕਾ ਹੈ ਅਤੇ ਹੁਣ ਉਹ ਇਕ ਆਮ ਵਿਅਕਤੀ ਵਾਂਗ ਰਹਿਣਾ ਚਾਹੁੰਦਾ ਹੈ। ਹੁਣ ਐਡਿਮੰਟਨ ਜਾ ਕੇ ਵਿਆਹ ਕਰਵਾ ਚੁੱਕਾ ਹੈ ਅਤੇ ਉੱਥੇ ਬਿਜ਼ਨੈੱਸ ਕਰ ਰਿਹਾ ਹੈ। 

 

ਅਦਾਲਤ ਨੇ ਉਸ ਦੇ ਪੂਰੀ ਤਰ੍ਹਾਂ ਬਦਲਣ ਦੀ ਦਲੀਲ ਨੂੰ ਨਕਾਰਦੇ ਹੋਏ ਉਸ ਨੂੰ ਤੁਰੰਤ ਭਾਰਤ ਭੇਜਣ ਦਾ ਹੁਕਮ ਦਿੱਤਾ। ਹਾਲਾਂਕਿ ਅਦਾਲਤ ਨੇ 2010 ਅਤੇ 2012 ਵਿਚ ਉਸ 'ਤੇ ਲੱਗੇ ਦੋਸ਼ਾਂ ਦੇ ਚਾਰਜ ਘੱਟ ਕਰ ਦਿੱਤੇ ਹਨ। 2010 'ਚ ਇਕ  ਗਰਭਵਤੀ ਔਰਤ ਨੇ ਦੋਸ਼ ਲਗਾਇਆ ਸੀ ਕਿ ਸੰਧੂ ਨੇ ਉਸ ਦੇ ਘਰ ਵਿਚ ਵੜ ਕੇ ਉਸ ਨਾਲ ਕੁੱਟਮਾਰ ਕੀਤੀ ਸੀ। ਸੰਧੂ ਨੇ ਅਦਾਲਤ ਨੂੰ ਦੱਸਿਆ ਕਿ ਉਹ ਉੱਥੇ ਮੌਜੂਦ ਸੀ ਪਰ ਉਸ ਦੇ ਦੋਸਤ ਨੇ ਕੁੱਟਮਾਰ ਕੀਤੀ ਸੀ। 2012 ਦੀ ਇਕ ਘਟਨਾ ਵਿਚ ਸੰਧੂ ਨੂੰ ਇਕ ਅਨਜਾਣ ਵਿਅਕਤੀ ਦੇ ਸਿਰ 'ਤੇ ਇੱਟ ਮਾਰੀ ਸੀ। ਉਸ ਵਿਅਕਤੀ ਨੇ ਸੰਧੂ ਦੇ ਦੋਸਤ ਦੇ ਚਾਕੂ ਮਾਰਿਆ ਸੀ। ਅਦਾਲਤ ਨੇ ਕਿਹਾ ਕਿ ਸੰਧੂ ਹੁਣ ਗੈਂਗ ਵਿਚ ਨਹੀਂ ਹੈ ਪਰ ਉਸ ਦੇ ਸੰਬੰਧ ਗੈਂਗ ਦੇ ਮੈਂਬਰਾਂ ਨਾਲ ਹਨ, ਜੋ ਡਰੱਗਜ਼ ਦਾ ਕਾਰੋਬਾਰ ਕਰਦੀ ਹੈ। ਸੰਧੂ ਨੇ ਅਦਾਲਤ ਨੂੰ ਇਹ ਵੀ ਦਲੀਲ ਦਿੱਤੀ ਕਿ ਉਹ ਹੁਣ ਭਾਰਤ ਜਾ ਕੇ ਉੱਥੋਂ ਦਾ ਜੀਵਨ ਨਹੀਂ ਜਿਊ ਸਕਦਾ ਅਤੇ ਉਸ ਦੇ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਕਾਇਮ ਰੱਖਿਆ।