ਪੋਪ : ਆਈ.ਐੱਸ. ਦੇ ਹਮਲਿਆਂ ਤੋਂ ਮਸੀਹ ਲੋਕਾਂ ਨੂੰ ਬਚਾਓ

Global News

ਹਵਾਨਾ— ਪੋਪ ਫਰਾਂਸੀਸ ਅਤੇ ਰੂਸ ਦੇ ਬਿਸ਼ਪ ਕਿਰੀਲਲ ਨੇ ਵਿਸ਼ਵ ਭਾਈਚਾਰੇ ਨੂੰ ਮਸੀਹ ਲੋਕਾਂ ਦੀ ਸੁਰੱਖਿਆ ਕਰਨ ਲਈ ਬੇਨਤੀ ਕੀਤੀ ਹੈ। ਮੱਧ-ਪੂਰਵੀ ਖੇਤਰਾਂ ਵਿਚ ਅੱਤਵਾਦੀ ਸੰਗਠਨ ਆਈ. ਐੱਸ. ਦੇ ਹਮਲਿਆਂ ਤੋਂ ਸਭ ਨੂੰ ਖਤਰਾ ਹੈ। ਬਿਸ਼ਪ ਕਿਰੀਲਲ ਅਤੇ ਪੋਪ ਵਿਚਕਾਰ ਇਕ ਬੈਠਕ ਹੋਣ ਮਗਰੋਂ ਦੋਵੇਂ ਮਸੀਹ ਧਰਮ ਗੁਰੂਆਂ ਨੇ ਇਕ ਸਾਂਝੀ ਘੋਸ਼ਣਾ ਕੀਤੀ ਹੈ,''ਮੱਧ-ਪੂਰਵੀ ਅਤੇ ਉੱਤਰੀ ਅਫਰੀਕਾ ਦੇ ਕਈ ਪਰਿਵਾਰ, ਪਿੰਡ ਅਤੇ ਸ਼ਹਿਰਾਂ ਦੇ ਸਾਡੇ ਭਰਾ ਅਤੇ ਭੈਣ ਆਈ.ਐੱਸ. ਹਮਲਿਆਂ ਵਿਚ ਮਰ ਰਹੇ ਹਨ।

 

ਇਸ ਲਈ ਵਿਸ਼ਵ ਭਾਈਚਾਰੇ ਨੂੰ ਇਨ੍ਹਾਂ ਦੀ ਸੁਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨ ਨੇ ਉਨ੍ਹਾਂ ਦੇ ਚਰਚਾ ਨੂੰ ਨਾ ਸਿਰਫ ਪੂਰੀ ਤਰ੍ਹਾਂ ਖਤਮ ਕੀਤਾ ਹੈ ਸਗੋਂ ਉਨ੍ਹਾਂ ਨੂੰ ਹੋਰ ਵੀ ਲੁੱਟ ਲਿਆ ਹੈ। ਉਨ੍ਹਾਂ ਨੇ ਉਮੀਦ ਕੀਤੀ ਹੈ ਕਿ ਇਹ ਬੈਠਕ ਸਾਰੇ ਲੋਕਾਂ ਲਈ ਆਸ ਦੀ ਇਕ ਕਿਰਨ ਬਣ ਜਾਵੇਗੀ।