ਪਾਕਿਸਤਾਨ ਨੂੰ 8 ਐੱਫ-16 ਲੜਾਕੂ ਜਹਾਜ਼ ਵੇਚਣ ''ਤੇ ਅਮਰੀਕਾ ਦੀ ਮੋਹਰ

Global News

ਅਮਰੀਕਾ ਨੇ ਪਾਕਿਸਤਾਨ ਨੂੰ 8 ਐੱਫ-16 ਲੜਾਕੂ ਜਹਾਜ਼ ਵੇਚਣ ਲਈ ਮਨਜ਼ੂਰੀ ਦੇ ਦਿੱਤੀ ਹੈ। ਪੈਂਟਾਗਨ ਦੀ 
ਰੱਖਿਆ ਏਜੰਸੀ ਨੇ ਕਿਹਾ ਕਿ ਜਹਾਜ਼ਾਂ ਦੀ ਵਿਕਰੀ ਨੂੰ ਲੈ ਕੇ ਕੱਲ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਸੀ। ਏਜੰਸੀ ਨੇ ਕਿਹਾ ਹੈ ਕਿ ਪਕਿਸਤਾਨ ਨੂੰ ਇਹ ਲੜਾਕੂ ਜਹਾਜ਼ ਇਸ ਉਮੀਦ ਨਾਲ ਦਿੱਤੇ ਜਾ ਰਹੇ ਹਨ, ਕਿ ਉਹ ਵਰਤਮਾਨ ਅਤੇ ਭਵਿੱਖ ਵਿੱਚ ਅੱਤਵਾਦ ਦੇ ਨਾਲ-ਨਾਲ ਆਪਣੀਆਂ ਸੁਰੱਖਿਆ ਚੁਣੌਤੀਆਂ ਨਾਲ ਵੀ ਮੁਕਾਬਲਾ ਕਰ ਸਕੇ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜਾੱਨ ਕੇਰੀ ਨੂੰ ਲਿਖੇ ਇੱਕ ਪੱਤਰ ਵਿੱਚ ਰਿਪਬਲਿਕਨ ਪਾਰਟੀ ਦੇ ਇੱਕ ਸੀਨੇਟਰ ਬਾਬ ਕੋਰਕਰ ਨੇ ਪਾਕਿਸਤਾਨ ਨੂੰ ਐੱਫ-16 ਲੜਾਕੂ ਜਹਾਜ਼ ਦੇਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।

 

ਕੋਰਕਰ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀ ਸਮੂਹ ਨੂੰ ਸੁਰੱਖਿਅਤ ਸਥਾਨ ਦੇ ਰਿਹਾ ਹੈ ਅਤੇ ਉਹ ਇਕ ਧੋਖੇਬਾਜ ਸਾਥੀ ਹੈ। ਬਾਅਦ ਵਿੱਚ ਓਬਾਮਾ ਪ੍ਰਸ਼ਾਸਨ ਦੇ ਇਕ ਵਿਸ਼ੇਸ਼ ਅਧਿਕਾਰੀ ਨੇ ਪਾਕਿਸਤਾਨ ਨੂੰ ਲੜਾਕੂ ਜਹਾਜ਼ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਨੂੰ ਅਮਰੀਕਾ ਵਲੋਂ ਦਿੱਤੀ ਸੁਰੱਖਿਆ ਮਦਦ ਉਸਦੇ ਅੱਤਵਾਦੀ ਅਤੇ ਉੱਗਰਵਾਦੀ ਵਿਰੋਧੀ ਕਾਰਜਾਂ ਲਈ ਹੈ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਨੂੰ ਇਹ ਮਦਦ ਅੱਤਵਾਦੀ ਸੰਗਠਨਾਂ ਨੂੰ ਕਮਜ਼ੋਰ ਕਰਨ ਲਈ ਦਿੱਤੀ ਜਾ ਰਹੀ ਹੈ।