ਅਮਰੀਕਾ ਦੇ ਸਕੂਲ ਵਿਚ ਗੋਲੀਬਾਰੀ, 2 ਵਿਦਿਆਰਥਣਾਂ ਦੀ ਮੌਤ

Global News

ਵਾਸ਼ਿੰਗਟਨ— ਅਮਰੀਕਾ ਦੇ ਸ਼ਹਿਰ ਏਰੀਜੋਨਾ ਸ਼ਹਿਰ ਦੇ ਇਕ ਹਾਈ ਸਕੂਲ ਵਿਚ ਗੋਲੀਆਂ ਚੱਲਣ ਨਾਲ 2 ਵਿਦਿਆਰਥੀਣਾਂ ਦੀ ਮੌਤ ਹੋ ਗਈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਘਟਨਾ ਦੇ ਬਾਅਦ ਪੁਲਸ ਨੇ ਦੋਸ਼ੀਆਂ ਨੂੰ ਫੜਨ ਲਈ ਖੋਜ ਸ਼ੁਰੂ ਕਰ ਦਿੱਤੀ ਹੈ।

 

ਹਾਲਾਂਕਿ ਮਾਮਲੇ ਵਿਚ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਨੇ ਕਿਹਾ ਕਿ ਵਿਦਿਆਰਥੀਆਂ ਦੀ ਜਮਾਤ ਸ਼ੁਰੂ ਹੋਣ ਤੋਂ ਪਹਿਲਾਂ ਗੋਲੀਬਾਰੀ ਦੀ ਘਟਨਾ ਹੋਈ ਹੈ। ਪੁਲਸ ਨੇ ਦੱਸਿਆ ਹੈ ਕਿ ਦੋਵੇਂ ਕੁੜੀਆਂ 10ਵੀਂ ਜਮਾਤ ਵਿਚ ਪੜ੍ਹਦੀਆਂ ਸਨ। ਅਜੇ ਤਕ ਇਹ ਪਤਾ ਨਹੀਂ ਲੱਗਾ ਹੈ ਕਿ ਗੋਲੀ ਕਿਵੇਂ ਚੱਲੀ ਅਤੇ ਮੌਤ ਦਾ ਕਾਰਨ ਕੀ ਸੀ? ਪੁਲਸ ਨੇ ਕਿਹਾ,''ਘਟਨਾ ਸਥਾਨ 'ਤੇ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਪਰ ਉਹ ਅਜੇ ਚੰਗੀ ਤਰ੍ਹਾਂ ਜਾਂਚ ਕਰ ਰਹੇ ਹਨ।'' ਜਿਸ ਸਮੇਂ ਗੋਲੀ ਚੱਲੀ ਉਸ ਸਮੇਂ ਕੋਈ ਵੀ ਵਿਦਿਆਰਥੀ ਉੱਥੇ ਮੌਜੂਦ ਨਹੀਂ ਸੀ। ਘਟਨਾ ਮਗਰੋਂ ਸਕੂਲ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਵਿਦਿਆਰਥਣਾਂ ਦੇ ਪਰਿਵਾਰ ਵਾਲਿਆਂ ਤੋਂ ਪੁੱਛ-ਪੜਤਾਲ ਚੱਲ ਰਹੀ ਹੈ।