ਚੰਗੀ ਨਹੀਂ ਸਮਝੀ ਜਾਂਦੀ Intercaste Marriage ਪਰ ਇਸ ਦੇ ਫਾਇਦੇ ਸ਼ਾਇਦ ਤੁਸੀਂ ਨਹੀਂ ਜਾਣਦੇ!

Global News

ਸ਼ਾਹਜਹਾਂਪੁਰ : ਭਾਵੇਂ ਹੀ ਇੰਟਰਕਾਸਟ ਮੈਰਿਜ ਨੂੰ ਬਹੁਤੀ ਵਾਰ ਸਾਡੇ ਸਮਾਜ 'ਚ ਚੰਗਾ ਨਹੀਂ ਸਮਝਿਆ ਜਾਂਦਾ ਪਰ ਇਸ ਦੇ ਇੰਨੇ ਫਾਇਦੇ ਹਨ, ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ। ਵਿਗਿਆਨ ਇੰਟਰਕਾਸਟ ਮੈਰਿਜ ਦੇ ਹੱਕ 'ਚ ਹੈ ਅਤੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇੰਟਰਕਾਸਟ ਮੈਰਿਜ ਹੋਣੀ ਚਾਹੀਦੀ ਹੈ।
 

ਇੱਥੇ ਇਕ ਕਾਲਜ 'ਚ ਆਯੋਜਿਤ ਇੰਟਰਨੈਸ਼ਨਲ ਕਾਨਫਰੰਸ 'ਚ ਸ਼ਾਮਲ ਹੋਏ ਪ੍ਰੋਫੈਸਰ ਲਾਲ ਜੀ ਸਿੰਘ ਨੇ ਦੱਸਿਆ ਕਿ ਇਕ ਹੀ ਜਾਤ 'ਚ ਵਿਆਹ ਹੋਣ ਕਾਰਨ ਕਈ ਪ੍ਰਜਾਤੀਆਂ ਦੀ ਹੋਂਦ ਖਤਰੇ 'ਚ ਹੈ ਅਤੇ ਜੇਕਰ ਇਹ ਰਿਵਾਜ਼ ਇੰਝ ਹੀ ਰਿਹਾ ਤਾਂ ਇਕ ਦਿਨ ਇਹ ਪ੍ਰਜਾਤੀਆਂ ਖਤਮ ਹੀ ਹੋ ਜਾਣਗੀਆਂ। ਲਾਲ ਸਿੰਘ ਨੇ ਦੱਸਿਆ ਕਿ ਅੰਡੇਮਾਨ-ਨਿਕੋਬਾਰ ਦੀਪ ਸਮੂਹ ਦੀਆਂ ਆਦਿਵਾਸੀ ਜਨਜਾਤੀਆਂ ਪੂਰੀ ਦੁਨੀਆਂ ਤੋਂ ਵੱਖ ਹੋ ਕੇ ਰਹੀਆਂ ਅਤੇ ਉਨ੍ਹਾਂ ਦੇ ਵਿਆਹੁਤਾ ਸੰਬੰਧ ਵੀ ਆਪਸ 'ਚ ਬਣੇ, ਜਿਸ ਕਾਰਨ ਇਨ੍ਹਾਂ 'ਚ ਅਣੁਵੰਸ਼ਿਕ ਗੜਬੜੀਆਂ ਪੈਦਾ ਹੋ ਗਈਆਂ।
 

ਉਨ੍ਹਾਂ ਦੱਸਿਆ ਕਿ ਇਸੇ ਕਾਰਨ ਇਹ ਲੋਕ ਲਗਾਤਾਰ ਅਣਜਾਣੀਆਂ ਬੀਮਾਰੀਆਂ ਨਾਲ ਮਰ ਰਹੇ ਹਨ। ਲਾਲ ਸਿੰਘ ਨੇ ਕਿਹਾ ਇਹੀ ਕਾਰਨ ਹੈ, ਜਿਸ ਕਰਕੇ ਭਾਰਤ 'ਚ ਇਕੋ ਗੋਤ 'ਚ ਵਿਆਹ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇੱਕੋ ਜਾਤ 'ਚ ਵਿਆਹ ਕਾਰਨ ਪੁਰਾਣੀਆਂ ਬੀਮਾਰੀਆਂ ਵੀ ਵੰਸ਼ਜਾਂ 'ਚ ਵਧ ਜਾਂਦੀਆਂ ਹਨ, ਜਿਵੇਂ ਕਿ ਇਕ ਜਾਤੀ ਦੇ ਲੋਕਾਂ ਨੂੰ ਆਮ ਲੋਕਾਂ ਦੇ ਬਰਾਬਰ ਬੇਹੋਸ਼ ਹੋਣ ਦੀ ਦਵਾਈ ਨਹੀਂ ਦਿੱਤੀ ਜਾਂਦੀ ਕਿਉਂਕਿ ਉਨ੍ਹਾਂ 'ਚ ਇਸ ਨੂੰ ਸਹਿਣ ਦੀ ਸਮਰੱਥਾ ਨਹੀਂ ਹੁੰਦੀ। ਇਸ ਲਈ ਵਿਗਿਆਨ ਮੁਤਾਬਕ ਅੰਤਰਜਾਤੀ ਵਿਆਹ ਨੂੰ ਸਹੀ ਮੰਨਿਆ ਗਿਆ ਹੈ।