ਅੱਤਵਾਦ ਵਿਰੁੱਧ ਭਾਰਤ-ਯੂ. ਏ. ਈ. ਹੋਏ ਇਕੱਠੇ

Global News

ਨਵੀਂ ਦਿੱਲੀ (ਨਵੋਦਿਆ ਟਾਈਮਸ)—ਅੱਤਵਾਦ ਨੂੰ ਲੈ ਕੇ ਹੁਣ ਯੂ. ਏ. ਈ. ਦੀਆਂ ਵੀ ਪਾਕਿਸਤਾਨ ਨਾਲ ਦੁਰੀਆਂ ਬਣਦੀਆਂ ਨਜ਼ਰ ਆ ਰਹੀਆਂ ਹਨ। ਪਾਕਿਸਤਾਨ ਵਿਚ ਅਲਕਾਇਦਾ, ਲਸ਼ਕਰ-ਏ-ਤੋਇਬਾ ਦੀਆਂ ਵੱਧਦੀਆਂ ਸਰਗਰਮੀਆਂ ਅਤੇ ਇਨ੍ਹਾਂ ਸੰਗਠਨਾਂ ਦੇ ਆਈ. ਐੱਸ. ਆਈ. ਐੱਸ. ਨਾਲ ਵੱਧਦੇ ਰਿਸ਼ਤਿਆਂ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਕਈ ਮਿੱਤਰ ਦੇਸ਼ ਹੁਣ ਉਸ ਤੋਂ ਦੂਰੀ ਵਧਾਉਣ ਲੱਗੇ ਹਨ। ਅਮਰੀਕਾ ਪਹਿਲਾਂ ਹੀ ਇਸ ਮੁੱਦੇ 'ਤੇ ਪਾਕਿਸਤਾਨ ਨੂੰ ਚਿਤਾਵਨੀ ਦੇ ਚੁੱਕਾ ਹੈ ਅਤੇ ਭਾਰਤ ਸਬੂਤਾਂ ਦੇ ਨਾਲ ਦੁਨੀਆ ਨੂੰ ਦੱਸ ਰਿਹਾ ਹੈ ਕਿ ਪਾਕਿਸਤਾਨ ਅੱਤਵਾਦ ਨੂੰ ਪਨਾਹ ਦੇ ਰਿਹਾ ਹੈ। 


ਭਾਰਤ ਯਾਤਰਾ 'ਤੇ ਆਏ ਯੂ. ਏ. ਈ. ਦੇ ਸਹਿਜ਼ਾਦੇ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਹਯਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਵਿਚ ਅੱਤਵਾਦ 'ਤੇ ਅਹਿਮ ਚਰਚਾ ਹੋਈ। ਦੋਵਾਂ ਨੇ ਅੱਤਵਾਦ ਨਾਲ ਮੁਕਾਬਲੇ ਲਈ ਸਹਿਯੋਗ ਵਧਾਉਣ ਦਾ ਸੰਕਲਪ ਜਤਾਇਆ।